ਦਿੜ੍ਹਬਾ ਮੰਡੀ, 20 ਨਵੰਬਰ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਮੀਟਿੰਗ ਜਰਨਲ ਸਕੱਤਰ ਸਤਪਾਲ ਸਿੰਘ ਦੀ ਅਗਵਾਈ ਵਿਚ ਪਿੰਡ ਖੇਤਲਾ ਵਿਖੇ ਹੋਈ | ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਬਿਜਲੀ ਸੋਧ ਬਿਲ ਕਿਸਾਨ ਅੰਦੋਲਨ ਵੇਲੇ ਲੋਕ ਮਾਰੂ ਬਿਜਲੀ ਬਿੱਲ ਲਾਗੂ ਨਾ ਕਰਨ ਸਬੰਧੀ ਕੇਂਦਰ ਸਰਕਾਰ ਨੇ ਲਿਖਤੀ ਵਾਅਦਾ ਕੀਤਾ ਸੀ | ਪ੍ਰੰਤੂ ਹੁਣ ਸਰਕਾਰ ਵਾਅਦੇ ਤੋਂ ਭੱਜ ਗਈ ਹੈ | ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ 20 25 ਲਾਗੂ ਕਰਨ ਦਾ ਖਰੜਾ ਤਿਆਰ ਕਰ ਲਿਆ ਹੈ | ਜੇਕਰ ਬਿਜਲੀ ਦਾ ਨਿੱਜੀਕਰਨ ਕੀਤਾ ਜਾਂਦਾ ਹੈ ਤਾਂ ਬਿਜਲੀ ਵਰਤਣਾ ਸਿਰਫ਼ ਗ਼ਰੀਬਾਂ ਲਈ ਹੀ ਨਹੀਂ ਸਗੋਂ ਹਰ ਇੱਕ ਵਰਗ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ | ਕਿਉਂਕਿ ਪ੍ਰਾਈਵੇਟ ਕੰਪਨੀਆਂ ਆਪਣੀ ਮਰਜ਼ੀ ਅਨੁਸਾਰ ਰੇਟ ਤੈਅ ਕਰਨਗੀਆਂ | ਬਿਜਲੀ ਦੇ ਨਿੱਜੀਕਰਨ ਨਾਲ ਰਾਜ ਦਾ ਅਧਿਕਾਰ ਬਿਜਲੀ ਪ੍ਰਬੰਧਨ ਤੋਂ ਖ਼ਤਮ ਹੋ ਜਾਵੇਗਾ ਅਤੇ ਬਿਜਲੀ ਵਿਭਾਗ ਸਿੱਧਾ ਕੇਂਦਰ ਦੇ ਅਧੀਨ ਹੋ ਜਾਵੇਗਾ | ਜਿਸ ਸਬੰਧੀ ਭਗਵੰਤ ਮਾਨ ਸਰਕਾਰ ਨੇ ਚੁੱਪ ਧਾਰ ਰੱਖੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿਲ 20 25 ਨੂੰ ਲਾਗੂ ਕਰਨ ਖ਼ਿਲਾਫ਼ ਅਤੇ ਕਿਸਾਨਾਂ ਉੱਪਰ ਪਰਾਲੀ ਸਬੰਧੀ ਪਰਚੇ ਦਰਜ ਕਰਨ ਦੇ ਦੇ ਵਿਰੋਧ ਵਿਚ ਪੂਰੇ ਭਾਰਤ ਵਿਚ ਕੇ ਐਮ.ਐਮ. ਦੇ ਸੱਦੇ ਤਹਿਤ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਜਿਸ ਵਿਚ ਪਿੰਡਾਂ ਵਿਚੋਂ ਨੌਜਵਾਨ, ਕਿਸਾਨ, ਮਜ਼ਦੂਰ ਅਤੇ ਮਾਤਾਵਾਂ ਭੈਣਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ | ਸ੍ਰ. ਹਰੀਗੜ੍ਹ ਨੇ ਕਿਹਾ ਕਿ ਆਪ ਸਰਕਾਰ ਨੂੰ ਆਉਣ ਵਾਲੇ ਦਿਨਾਂ ਵਿਚ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਪੰਜਾਬ ਸਰਕਾਰ ਵਲੋਂ ਕਿਸਾਨਾਂ ਉੱਪਰ ਪਰਾਲੀ ਦੇ ਸਬੰਧੀ ਜੋ ਵੀ ਪਰਚੇ ਦਰਜ ਕੀਤੇ ਹਨ ਨੂੰ ਬਿਨਾਂ ਕਿਸੇ ਸ਼ਰਤ ਤੋਂ ਰੱਦ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹੇ ਦੇ ਆਗੂ ਰਾਜ ਸਿੰਘ ਥੇੜੀ, ਸੁਖਦੇਵ ਸ਼ਰਮਾ, ਗੁਰਮੇਲ ਸਿੰਘ ਕੈਂਪਰ, ਮੰਗਾ ਸਿੰਘ ਸ਼ਾਦੀਹਰੀ, ਅਜੈਬ ਸਿੰਘ ਕੌਹਰੀਆਂ, ਜਗਦੀਪ ਸਿੰਘ ਕਹੋਰੀਆਂ, ਲਾਲੂ ਸਿੰਘ ਸਾਦੀਹਰੀ, ਸਤਿਗੁਰ ਸਿੰਘ, ਰਣਵੀਰ ਸਿੰਘ ਬਘਰੌਲ, ਬਘੇਲ ਸਿੰਘ, ਸ਼ੇਰ ਸਿੰਘ, ਜਗਦੀਪ ਸਿੰਘ ਗੁਜਰਾ, ਨਿਰਮਲ ਸਿੰਘ ਨਿਮਾ, ਪਿਆਰਾ ਸਿੰਘ ਆਦਿ ਵੀ ਮੌਜੂਦ ਸਨ |