23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਉੱਘੇ ਕਾਰੋਬਾਰੀ ਗੁਰਸਿੱਖ ਜਸਜੀਤ ਸਿੰਘ ਸੰਧੂ ਧੀਰੋਮਾਜਰਾ ਅਕਾਲ ਚਲਾਣਾ ਕਰ ਗਏ <br/>

ਜਸਜੀਤ ਸਿੰਘ ਸੰਧੂ ਦੀ ਤਸਵੀਰ | <br/> 08-11-2025
ਅਮਰਗੜ੍ਹ, 7 ਨਵੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਨੇੜਲੇ ਪਿੰਡ ਧੀਰੋਮਾਜਰਾ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਜਸਜੀਤ ਸਿੰਘ ਸੰਧੂ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਇਸ ਫਾਨੀ ਸੰਸਾਰ ਨੂੰ ਸਦਾ ਖ਼ਾਤਰ ਅਲਵਿਦਾ ਆ ਗਏ | ਉੱਘੇ ਕਾਰੋਬਾਰੀ ਅਤੇ ਗੁਰਸਿੱਖ ਸਰਦਾਰ ਜਸਜੀਤ ਸਿੰਘ ਸੰਧੂ ਨੇ ਆਪਣੇ ਭਰਾ ਨਾਲ ਮਿਲ ਕੇ ਪਿੰਡ ਧੀਰੋਮਾਜਰਾ ਦਾ ਨਾਮ ਦੇਸ਼-ਵਿਦੇਸ਼ ਵਿਚ ਰੌਸ਼ਨ ਕੀਤਾ | ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪਿੰਡ 'ਚ ਗ਼ਰੀਬ-ਗ਼ੁਰਬੇ ਲੋਕਾਂ ਲਈ 24 ਘੰਟੇ ਲੰਗਰ ਸੇਵਾ ਚਲਾ ਰਹੇ ਸਨ | ਉਨ੍ਹਾਂ ਦੀ ਨਿਸ਼ਕਾਮ ਸੇਵਾ, ਨਿਮਰਤਾ ਅਤੇ ਭਲਾਈ ਦੇ ਕੰਮਾਂ ਕਰ ਕੇ ਉਹ ਇਲਾਕੇ ਵਿਚ ਵੱਖਰੀ ਪਛਾਣ ਰੱਖਦੇ ਸਨ | ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸੁਖਜੀਤ ਸਿੰਘ ਸੰਧੂ ਨੇ ਦਿਖਾਈ | ਉਨ੍ਹਾਂ ਦੇ ਵਿਛੋੜੇ ਨਾਲ ਪੂਰੇ ਇਲਾਕੇ ਵਿਚ ਗਹਿਰੇ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ ਹੈ | ਇਸ ਦੁੱਖ ਦੀ ਘੜੀ 'ਚ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਡੀ.ਆਈ.ਜੀ ਪਰਮਜੀਤ ਸਿੰਘ ਗਿੱਲ, ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਢੀਂਡਸਾ ਮੰਨਵੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਅਜੇ ਮਹਾਜਨ ਸਾਬਕਾ ਓ.ਐਸ.ਡੀ ਸਾਬਕਾ ਡਿਪਟੀ ਸੀ.ਐਮ ਸੁਖਬੀਰ ਸਿੰਘ ਬਾਦਲ, ਸਾਬਕਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ, ਉੱਘੇ ਪੰਜਾਬੀ ਕਲਾਕਾਰ ਹਰਜੀਤ ਹਰਮਨ, ਕਾਂਗਰਸ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਗਰੂਪ ਸਿੰਘ ਬਿੱਟੂ, ਮੁਹੰਮਦ ਤੁਫੈਲ ਮਲਿਕ, ਅਮਰਿੰਦਰ ਸਿੰਘ ਮੰਡੀਆਂ, ਐਡਵੋਕੇਟ ਕਰਮਜੀਤ ਸਿੰਘ ਸੋਹੀ ਸਾਬਕਾ ਪ੍ਰਧਾਨ ਬਾਰ ਕੌਂਸਲ ਮਲੇਰਕੋਟਲਾ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਚਮਕੌਰ ਸਿੰਘ ਸਾਬਕਾ ਸਰਪੰਚ ਬੁੱਲਾਪੁਰ, ਸੀਨੀਅਰ ਐਡਵੋਕੇਟ ਨਿਰਪਾਲ ਸਿੰਘ ਧਾਲੀਵਾਲ, ਬਲਰਾਜ ਸਿੰਘ ਡੀ.ਐਫ.ਓ, ਤਹਿਸੀਲਦਾਰ ਅਜੀਤ ਸਿੰਘ ਲੌਂਗੀਆ, ਐਡਵੋਕੇਟ ਜਤਿੰਦਰ ਪਾਲ ਕਾਲੀਆ, ਹਰਦਮ ਸਿੰਘ ਲਸੋਈ ਸਾਬਕਾ ਡਾਇਰੈਕਟਰ ਲੈਂਡਮਾਰਗੇਜ ਬੈਂਕ, ਸਾਬਕਾ ਇੰਸਪੈਕਟਰ ਮਨਵੀਰ ਸਿੰਘ, ਬਲਵਿੰਦਰ ਸਿੰਘ ਸੋਹੀ, ਹਰਬਚਨ ਸਿੰਘ ਸਲਾਰ ਗਰੀਨ ਫੀਲਡ ਬਾਗੜੀਆਂ, ਸਰਪੰਚ ਬਲਜੀਤ ਸਿੰਘ ਧੀਰੋਮਾਜਰਾ, ਸਾਬਕਾ ਸਰਪੰਚ ਕੁਲਦੀਪ ਸਿੰਘ ਤੇ ਬਲਦੇਵ ਸਿੰਘ ਸਾਬਕਾ ਸਰਪੰਚ ਧੀਰੋਮਾਜਰਾ ਸਮੇਤ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 9 ਨਵੰਬਰ 2025 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸ਼ਹੀਦ ਛਾਉਣੀ ਪਿੰਡ ਧੀਰੋਮਾਜਰਾ, ਤਹਿਸੀਲ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ (ਪੰਜਾਬ) ਵਿਖੇ ਪਾਏ ਜਾਣਗੇ | ਕੀਰਤਨ ਅਤੇ ਅੰਤਿਮ ਅਰਦਾਸ: ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ |

ਪਿਛਲੀ ਖ਼ਬਰ ਸੰਗਰੂਰ ਦੇ ਬਿਜਲੀ ਵਿਭਾਗ ਦੇ ਮੁਲਾਜ਼ਮ 11 ਨੂੰ ਪੈਨ ਡਾਊਨ ਅਤੇ ਟੂਲ ਡਾਊਨ ਹੜਤਾਲ ਕਰਨਗੇ ਅਗਲੀ ਖ਼ਬਰ ਇੰਸਪੈਕਟਰ ਹਾਕਮ ਸਿੰਘ ਚਹਿਲ ਨੂੰ ਸਦਮਾ, ਪਤਨੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।