14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

-ਮਾਮਲਾ ਖਨੌਰੀ ਵਿਖੇ ਹਰ ਵੇਲੇ ਰਹਿੰਦੇ ਟਰੈਫਿਕ ਜਾਮ ਦਾ- ਖਨੌਰੀ ਵਿਖੇ ਹਰ ਸਮੇਂ ਹੀ ਲੱਗਾ ਰਹਿੰਦਾ ਜਾਮ ਇਥੋਂ ਲੰਘਣ ਵਾਲਿਆਂ ਲਈ ਬਣਿਆ ਵੱਡੀ ਪਰੇਸ਼ਾਨੀ ਡਰੇਨ ਦੇ ਬੰਨ੍ਹ ਤੇ ਬਾਈਪਾਸ ਰੂਪੀ ਸੜਕ ਬਣਾਉਣ ਨਾਲ ਮਿਲ ਸਕਦੈ ਲੱਗਦੇ ਜਾਮ ਤੋਂ ਛੁਟਕਾਰਾ

ਅਜੀਤ ਡੈਸਕ 19-10-2025
ਖਨੌਰੀ, 17 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਸਥਾਨਕ ਸ਼ਹਿਰ ਵਿਖੇ ਹਰ ਸਮੇਂ ਹੀ ਲੱਗਾ ਰਹਿੰਦਾ ਟਰੈਫਿਕ ਜਾਮ ਸਥਾਨਕ ਲੋਕਾਂ ਤੇ ਇਥੋਂ ਲੰਘਣ ਵਾਲਿਆਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ | ਸੰਗਰੂਰ -ਦਿੱਲੀ ਮੁੱਖ ਮਾਰਗ 'ਤੇ ਸਥਿਤ ਸਥਾਨਕ ਸ਼ਹਿਰ ਅੰਦਰ ਚਾਰ ਮਾਰਗੀ ਸੜਕ ਬਣੀ ਹੋਈ ਹੈ ਅਤੇ ਸੰਗਰੂਰ ਪਟਿਆਲਾ ਵਲੋਂ ਨਰਵਾਨਾ, ਹਿਸਾਰ ਆਦਿ ਨੂੰ ਜਾਣ ਵਾਲੇ ਅਤੇ ਹਿਸਾਰ , ਨਰਵਾਨਾ ਆਦਿ ਨੂੰ ਜਾਣ ਵਾਲੇ ਸਾਰੇ ਵਾਹਨ ਭਾਵੇਂ ਸ਼ਹਿਰ ਵਿਚੋਂ ਲੰਘਦੀ ਮੁੱਖ ਸੜਕ 'ਤੋਂ ਦੀ ਹੋ ਕੇ ਪੁੱਲ ਦੇ ਉੱਪਰੋਂ ਹੀ ਸਿੱਧੇ ਲੰਘ ਜਾਂਦੇ ਹਨ ਪਰ ਸੰਗਰੂਰ ਪਟਿਆਲਾ ਵਲੋਂ ਆਉਣ ਵਾਲੇ ਵਾਹਨ ਜਿਨਾਂ ਨੇ ਸ਼ੇਰਗੜ੍ਹ, ਅਰਨੋਂ, ਕੈਥਲ ਆਦਿ ਵੱਲ ਨੂੰ ਜਾਣਾ ਹੁੰਦਾ ਹੈ ਤੇ ਕੈਥਲ ਵਲੋਂ ਆਉਣ ਵਾਲੇ ਵਾਹਨ ਜਿਨ੍ਹਾਂ ਨੇ ਸੰਗਰੂਰ, ਪਟਿਆਲਾ, ਨਰਵਾਨਾ ਆਦਿ ਵਾਲੇ ਪਾਸੇ ਜਾਣਾ ਹੁੰਦਾ ਹੈ, ਇਹ ਸਾਰੇ ਵਾਹਨ ਸ਼ਹਿਰ ਵਿਚੋਂ ਦੀ ਹੋ ਕੇ ਹੀ ਲੰਘਦੇ ਹਨ |
ਦਿੱਲੀ ਕਟੜਾ ਐਕਸਪ੍ਰੈਸ ਵੇਅ ਤੇ ਚੜ੍ਹਨ ਵਾਲੇ ਵਾਹਨਾਂ ਦੇ ਗੁਜਰਨ ਕਾਰਨ ਵੀ ਲੱਗਿਆ ਰਹਿੰਦਾ ਹੈ ਜਾਮ-ਇਸੇ ਤਰ੍ਹਾਂ ਭਾਰਤ ਮਾਲਾ ਦੇ ਤਹਿਤ ਬਣ ਰਿਹਾ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਖਨੌਰੀ ਤੋਂ ਕਰੀਬ ਪੰਜ ਕਿੱਲੋਮੀਟਰ ਦੂਰੀ ਤੇ ਸਥਿਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਜ਼ਾਰਪੁਰਾ ਠਰੂਆ ਤੋਂ ਦਿੱਲੀ ਤੱਕ ਚਾਲੂ ਹੋਣ ਕਾਰਨ ਦਿੱਲੀ ਜਾਣ ਵਾਲੀ ਸਾਰੀ ਆਵਾਜਾਈ ਖਨੌਰੀ ਸ਼ਹਿਰ ਅੰਦਰੋਂ ਦੀ ਗੁਜਰ ਕੇ ਕੈਥਲ ਰੋਡ 'ਤੇ ਹੁੰਦੀ ਹੋਈ ਪਿੰਡ ਗੁਲਜ਼ਾਰਪੁਰਾ ਠਰੂਆ ਕੋਲੋਂ ਐਕਸਪ੍ਰੈਸ ਵੇਅ ਰਾਹੀਂ ਦਿੱਲੀ ਵੱਲ ਨੂੰ ਜਾਂਦੀ ਹੈ | ਜਿਸ ਕਾਰਨ ਵੀ ਸ਼ਹਿਰ ਅੰਦਰ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਰਹਿੰਦੀ ਹੈ |
ਪਿਛਲੀ ਖ਼ਬਰ ਬੜੂ ਸਾਹਿਬ ਟਰੱਸਟ ਵਲੋਂ ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਲਾਈ ਅੰਮਿ੍ਤ ਸੰਚਾਰ ਲਹਿਰ ਤਹਿਤ ਹਜ਼ਾਰਾਂ... ਅਗਲੀ ਖ਼ਬਰ ਆਪ ਸਰਕਾਰ ਵਿਚ ਭਿ੍ਸ਼ਟਾਚਾਰ ਦੇ ਸਾਰੇ ਰਿਕਾਰਡ ਟੁੱਟੇ - ਢੀਂਗਰਾ, ਬੀਬੀ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।