15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਵਿਚ 173980 ਮੀਟਰਕ ਟਨ ਝੋਨੇ ਦੀ ਹੋਈ ਆਮਦ-ਲਿਫਟਿੰਗ ਦੀ ਰਫਤਾਰ ਹੌਲੀ

ਅਜੀਤ ਡੈਸਕ 19-10-2025
ਸੰਗਰੂਰ, 18 ਅਕਤੂਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਕੱਲ੍ਹ ਸ਼ਾਮ ਤੱਕ 173980 ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ | ਇਸ ਵਿਚੋਂ 165804 ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ | ਸਭ ਤੋਂ ਵੱਧ ਖਰੀਦ ਪਨਗਰੇਨ ਵਲੋਂ ਕੀਤੀ ਜਾ ਰਹੀ ਹੈ ਜਦ ਕਿ ਬਾਸਮਤੀ ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦੀ ਜਾ ਰਹੀ ਹੈ | ਲਿਫਟਿੰਗ ਦੀ ਰਫਤਾਰ ਅਜੇ ਹੌਲੀ ਹੈ ,50 ਮੀਟਰਕ ਟਨ ਦੇ ਕਰੀਬ ਖਰੀਦਿਆ ਮਾਲ ਅਜੇ ਮੰਡੀਆਂ ਵਿਚ ਹੀ ਪਿਆ ਹੈ | ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਦਾ ਹੈ ਝਾੜ ਵਿਚ ਇਸ ਸਾਲ 25 ਕੁਇੰਟਲ ਪ੍ਰਤੀ ਏਕੜ ਤੱਕ ਦੀ ਕਟੌਤੀ ਹੋਈ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ | ਝਾੜ ਘਟਣ ਦਾ ਕਾਰਣ ਫਸਲ ਦੇ ਨਿਸਾਰੇ ਮੌਕੇ ਲਗਾਤਾਰ ਬਰਸਾਤ ਅਤੇ ਫਸਲ 'ਤੇ ਵੱਖ-ਵੱਖ ਰੋਗਾਂ ਦੀ ਮਾਰ ਦੱਸੀ ਜਾ ਰਹੀ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਸਨ ਕੁਮਾਰ ਤੁੰਗਾਂ, ਵਾਇਸ ਪ੍ਰਧਾਨ ਕੇਵਲ ਗੁਪਤਾ, ਸ੍ਰਪਰਸਤ ਕਮਲ ਮਿੱਤਲ ਅਤੇ ਸੈਕਟਰੀ ਵਿਜੈ ਜੈਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਝਾੜ ਘਟਣ ਕਾਰਣ ਕਿਸਾਨਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ, ਨਾਲ ਹੀ ਆੜ੍ਹਤੀਆਂ ਦੇ ਕਾਰੋਬਾਰ, ਟਰਾਂਸਪੋਰਟ, ਲੇਬਰ ਤੋਂ ਇਲਾਵਾ ਮਾਰਕੀਟ ਕਮੇਟੀਆਂ ਦੀ ਆਮਦਨ ਵਿਚ ਵੀ ਕਟੌਤੀ ਹੋਵੇਗੀ | ਇਸ ਦੀ ਪ੍ਰਦੀਪ ਸਿੰਗਲਾ, ਨਰਿੰਦਰ ਨਿੰਦੀ, ਕੇਵਲ ਸਿੰਘ, ਕੁਲਦੀਪ ਤਿਵਾੜੀ, ਨਰੇਸ਼ ਵਿੱਕੀ, ਕੇਸ਼ਵ ਸਿੰਗਲਾ, ਦਰਸ਼ਨ ਕੁਮਾਰ ਤੁੰਗਾਂ, ਚਰਨਜੀਤ ਸ਼ਰਮਾ ਤੋਂ ਇਲਾਵਾ ਅਕਾਊਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਧਰਮਿੰਦਰ ਤਿਵਾੜੀ, ਗੋਗੀ ਉਭਾਵਾਲ, ਵਰੁਣ ਬੰਟੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਵਕੀਲ ਮਛਾਲ ਅਤੇ ਹਰਦੀਪ ਸ਼ਰਮਾ ਨੇ ਵੀ ਪ੍ਰੋੜ੍ਹਤਾ ਕੀਤੀ ਹੈ |
ਪਿਛਲੀ ਖ਼ਬਰ ਆਈ.ਡੀ.ਪੀ. ਵਲੋਂ 'ਦਿ ਐੱਜ ਇੰਸਟੀਚਿਊਟ ਦੇ ਸੀ.ਐਮ.ਡੀ. ਜੱਗੀ ਢੀਂਡਸਾ ਦਾ ਬੈਸਟ ਐਵਾਰਡ' ਨਾਲ ਸਨਮਾਨ ਅਗਲੀ ਖ਼ਬਰ ਵਿਧਾਇਕ ਰਹਿਮਾਨ ਨੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।