11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਘੱਗਰ ਦਰਿਆ ਦੇ ਕੰਢੇ 'ਤੇ ਵਸਦੇ ਪਿੰਡਾਂ ਨੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 24-09-2025
ਮੂਨਕ, 23 ਸਤੰਬਰ (ਮਦਾਨ)-ਬੀਤੇ ਕੁਝ ਦਿਨ ਪਹਿਲਾਂ ਘੱਗਰ ਦਰਿਆ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿੰਦਾ ਰਿਹਾ ਤੇ ਸਮੂਹ ਇਲਾਕੇ ਦੇ ਲੋਕਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਘੱਗਰ ਦਰਿਆ ਤੋਂ ਸਮੁੱਚੇ ਇਲਾਕੇ ਦਾ ਬਚਾਅ ਹੋ ਗਿਆ | ਜਿਸ ਦੇ ਸ਼ੁਕਰਾਨੇ ਵਜੋਂ ਸਮੂਹ ਇਲਾਕਾ ਨਿਵਾਸੀਆਂ ਨੇ ਪਿੰਡ ਸੂਰਜਣਭੈਣੀ ਗੁਰਦੁਆਰਾ ਸਾਹਿਬ 'ਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਜਿੱਥੇ ਮੂਨਕ ਸਰਕਲ ਦੇ ਆਸ ਪਾਸ ਪਿੰਡਾਂ ਦੇ ਸੇਵਾਦਾਰ ਪੰਚ, ਸਰਪੰਚ, ਨੰਬਰਦਾਰ ਤੇ ਪਤਵੰਤਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਅੱਗੇ ਨਤਮਸਤਕ ਹੋਏ | ਇਸ ਸਮਾਗਮ ਦੌਰਾਨ ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਪੰਜਾਬ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲ ਪੁਰਖ ਦੀ ਮਿਹਰ ਸਦਕਾ, ਲੋਕਾਂ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਵੱਲੋਂ ਘੱਗਰ ਦਰਿਆ ਦੇ ਮਜ਼ਬੂਤ ਕੀਤੇ ਬੰਨ੍ਹਾਂ ਸਦਕਾ ਘੱਗਰ ਨਹੀਂ ਟੁੱਟਿਆ | ਇਨ੍ਹਾਂ ਤੋਂ ਇਲਾਵਾ ਯੂਥ ਆਗੂ ਗੌਰਵ ਗੋਇਲ, ਸਰਪੰਚ ਰਾਜਵੀਰ ਸਿੰਘ, ਪ੍ਰਗਟ ਨੰਬਰਦਾਰ, ਗੋਲਡੀ ਚੀਮਾ, ਗੁਰਜੀਤ ਸਿੰਘ, ਕਰਮਜੀਤ ਸਿੰਘ ਰਾਜਲਹੇੜੀ, ਜਸਪਾਲ ਸਿੰਘ ਸਰਪੰਚ ਦੇਹਲਾ, ਮਲਕੀਤ ਸਿੰਘ ਸਰਪੰਚ ਬੱਲਰਾਂ ਸਮਾਜ ਸੇਵੀ ਅਤੇ ਆਗੂ ਜੋਨੀ ਅਰੋੜਾ, ਗੁਰਵਿੰਦਰ ਸਿੰਘ ਸੰਧੂ ਐਮ ਸੀ ਮੂਨਕ, ਨਛੱਤਰ ਰਾਓ ਐਮ ਸੀ ਮੂਨਕ, ਜਗਸੀਰ ਮਲਾਣਾ ਐਮ ਸੀ ਮੂਨਕ, ਬਲਵੀਰ ਸੈਣੀ, ਜ਼ਿਲ੍ਹਾ ਸੈਣੀ ਐਮ ਸੀ ਮੂਨਕ, ਮਕੁੰਦ ਸੈਣੀ, ਰਣਬੀਰ ਚੀਮਾ, ਬੂਟਾ ਸੈਣੀ ਸਾਬਕਾ ਐਮ ਸੀ, ਅਮਰੀਕ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਰਾਮਵਿੰਦਰ ਸਿੰਘ, ਜੀਤ ਸਿੰਘ, ਕੁਲਵਿੰਦਰ ਸਿੰਘ ਸਰਪੰਚ ਪਾਪੜਾ, ਰਘਵੀਰ ਸਿੰਘ ਭਾਠੂਆਂ ਸਰਪੰਚ, ਜਸਪਾਲ ਸ਼ਰਮਾਂ ਸਰਪੰਚ ਲਹਿਲ ਕਲਾਂ, ਗੁਰਜੀਤ ਫੋਜੀ ਸਰਪੰਚ ਲਹਿਲ ਕਲਾਂ, ਸੰਦੀਪ ਡੂਡੀਆਂ, ਸੁੱਖਾ ਮੈਂਬਰ ਬੱਲਰਾਂ, ਸੁਰਜੀਤ ਬੱਲਰਾਂ ਆਦਿ ਸੇਵਦਾਰ ਤੇ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਖੇਡਾਂ ਵਿਚ ਬਾਲਦ ਕਲਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇੰਦਰਜੀਤ ਸਿੰਘ ਸੱਗੂ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।