09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਹਾਂਰਿਸ਼ੀ ਵਾਲਮੀਕਿ ਫ਼ਿਲਮ ਦੇ ਪ੍ਰੋਮੋ ਵਿਚ ਭਗਵਾਨ ਵਾਲਮੀਕਿ ਬਾਰੇ ਅਪ ਸ਼ਬਦ ਬੋਲਣ ਦੇ ਵਿਰੋਧ 'ਚ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 24-09-2025
ਧੂਰੀ, 23 ਸਤੰਬਰ (ਧਾਂਦਰਾ) - ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵਲੋਂ ਧੂਰੀ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਡੀ.ਐਸ.ਪੀ ਧੂਰੀ ਦੇ ਨਾਮ ਨਾਇਬ ਤਹਿਸੀਲਦਾਰ ਮੈਡਮ ਅਤੇ ਐਸ.ਐਚ.ਓ ਸਦਰ ਧੂਰੀ ਕਰਨਵੀਰ ਸਿੰਘ ਸੰਧੂ ਰਾਹੀਂ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਧੂਰੀ ਅਤੇ ਲੈਫ਼ਟੀਨੈਂਟ ਦਰਸ਼ਨ ਸਿੰਘ ਮੀਤ ਪ੍ਰਧਾਨ ਵਲੋਂ ਮੰਗ ਪੱਤਰ ਦਿੱਤਾ ਗਿਆ | ਜਿਸ ਦਾ ਮੁੱਖ ਵਿਸ਼ਾ ਇਹ ਹੈ ਕਿ ਇੱਕ ਚੈਨਲ 'ਤੇ ਮਹਾਂਰਿਸ਼ੀ ਵਾਲਮੀਕੀ ਫ਼ਿਲਮ ਦੀ ਟੇਜਰ ਟਰੇਲਰ ਪ੍ਰੋਮੋ ਦੌਰਾਨ ਭਗਵਾਨ ਵਾਲਮੀਕਿ ਬਾਰੇ ਅਪ ਸਬਦ ਬੋਲੇ ਗਏ ਹਨ | ਇਸ ਫ਼ਿਲਮ ਵਿਚ ਭਗਵਾਨ ਵਾਲਮੀਕਿ ਦਾ ਰੋਲ ਅਦਾਕਾਰ ਅਕਸ਼ੇ ਕੁਮਾਰ ਕਰ ਰਹੇ ਹਨ | ਫ਼ਿਲਮ ਦੇ ਐਕਟਰ ਅਕਸ਼ੇ ਕੁਮਾਰ, ਡਾਇਰੈਕਟਰ, ਪ੍ਰੋਡਿਊਸਰ, ਰਾਈਟਰ , ਟੀਮ ਅਤੇ ਚੈਨਲ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਐਸ.ਸੀ.ਐਸ.ਟੀ ਐਕਟ ਦਾ ਪਰਚਾ ਤੁਰੰਤ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰ ਬਾਰ ਨਾ ਹੋਣ | ਇਸ ਮੌਕੇ ਮਾਸਟਰ ਕਰਮਜੀਤ ਸਿੰਘ, ਅਜੇ ਕੁਮਾਰ ਐਮ ਸੀ, ਅਸ਼ਵਨੀ ਧੀਰ ਐਮ ਸੀ, ਗੋਰਾ ਐਮ ਸੀ, ਮਿੱਠੂ ਐਮ ਸੀ, ਮਨੀ ਐਮ ਸੀ, ਮਲਕੀਤ ਸਿੰਘ ਮਾਧੋ ਐਕਸ ਐਮ ਸੀ, ਸਰਵਪਿ੍ਅ ਅਤਰੀ, ਯੋਗੇਸ਼ ਕੁਮਾਰ, ਐਡਵੋਕੇਟ ਰਜਨੀਸ਼ ਧੀਰ, ਆਰੀਆ ਸਮਾਜ ਦੇ ਆਗੂ, ਰਾਮਗੜੀਆ ਸਮਾਜ ਦੇ ਆਗੂ, ਵਿੱਕੀ, ਮਨੀ, ਸੱਤੀ ਅਤੇ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਐਸ.ਐਸ.ਪੀ. ਜਲੰਧਰ ਤੋਂ ਰਿਪੋਰਟ ਤਲਬ ਅਗਲੀ ਖ਼ਬਰ ਏਸ਼ੀਆ ਕੱਪ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਸੰਗਰੂਰ ਪਹੁੰਚੀ ਗ਼ਜ਼ਲ ਵਰਮਾ ਦਾ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।