09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਡਿਪਟੀ ਕਮਿਸ਼ਨਰ ਨੇ ਅਨਾਜ ਮੰਡੀ ਸੰਗਰੂਰ 'ਚ ਕਰਵਾਈ ਝੋਨੇ ਦੀ ਖ਼ਰੀਦ ਸ਼ੁਰੂ -ਪਹਿਲੀ ਢੇਰੀ ਪਨਗਰੇਨ ਨੇ ਖ਼ਰੀਦੀ

ਅਜੀਤ ਡੈਸਕ 24-09-2025
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ, ਦਮਨਜੀਤ ਸਿੰਘ) - ਅਨਾਜ ਮੰਡੀ ਸੰਗਰੂਰ 'ਚ ਅੱਜ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ | ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਸ੍ਰੀ ਚਾਬਾ ਨੇ ਖ਼ੁਸ਼ੀ ਪ੍ਰਗਟਾਈ ਕਿ ਮੰਡੀ ਵਿਚ ਪਹੁੰਚੀ ਪਹਿਲੀ ਢੇਰੀ ਵਿਚ ਨਮੀ ਦੀ ਮਾਤਰਾ ਸਰਕਾਰੀ ਮਾਪ ਦੰਡਾਂ ਤੋਂ ਘੱਟ ਸਿਰਫ਼ 14.6 ਪ੍ਰਤੀਸ਼ਤ ਪਾਈ ਗਈ ਹੈ | ਆਰ.ਕੇ. ਟਰੇਡਿੰਗ ਕੰਪਨੀ ਦੇ ਕਿਸਾਨ ਰਜਿੰਦਰ ਸਿੰਘ ਵਲੋਂ ਲਿਆਂਦੇ ਝੋਨੇ ਨੂੰ ਪਨਗਰੇਨ ਵਲੋਂ 2389 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਤੇ ਖ਼ਰੀਦਿਆ ਗਿਆ | ਅਨਾਜ ਮੰਡੀ ਵਿਚ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਚਾਬਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਹੈ ਕਿ ਅਨਾਜ ਮੰਡੀ ਸੰਗਰੂਰ ਵਿਚ ਆਉਂਦੇ ਅਨਾਜ ਦੇ ਮੁਤਾਬਿਕ ਮੰਡੀ ਦੀ ਜਗਾ ਘੱਟ ਹੈ ਜਿਸ ਕਾਰਨ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਅਨਾਜ ਮੰਡੀ ਦਾ ਪ੍ਰਬੰਧ ਕਿਸੇ ਖੁੱਲ੍ਹੀ ਜਗਾ ਤੇ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਘੁਮਾਣ, ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਅਵਤਾਰ ਸਿੰਘ ਈਲਵਾਲ, ਸੈਕਟਰੀ ਮਾਰਕੀਟ ਕਮੇਟੀ ਨਰਿੰਦਰ ਪਾਲ, ਆੜ੍ਹਤੀਆਂ ਐਸੋ. ਸਰਪ੍ਰਸਤ ਕਮਲ ਮਿੱਤਲ, ਕੇਵਲ ਗੁਪਤਾ, ਜਗਦੀਸ਼ ਫ਼ੌਜੀ, ਸੁਖਵਿੰਦਰ ਸਿੰਘ ਸੁੱਖਾ, ਸੈਕਟਰੀ ਵਿਜੈ ਜੈਨ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਧਰਮਿੰਦਰ ਤਿਵਾੜੀ, ਇੰਸਪੈਕਟਰ ਤਰੁਣ ਕੁਮਾਰ, ਗੁਰਪ੍ਰੀਤ ਸਿੰਘ ਸੁਪਰਵਾਇਜਰ, ਹਰਿੰਦਰ ਸਿੰਘ ਸੁਪਰਵਾਇਜਰ ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਮਦੇਵੀ 'ਚ ਪਰਾਲੀ ਸਾੜਨ ਦੀ ਘਟਨਾ ਦਰਜ <br/> ਅਗਲੀ ਖ਼ਬਰ ਸੁਨਾਮ 'ਚ 6 ਦਿਨ ਤਿੰਨ ਐਮ.ਡੀ. ਮੈਡੀਸਿਨ ਅਤੇ ਤਿੰਨ ਦਿਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕਰਨਗੇ ਓ. ਪੀ. ਡੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।