ਮੂਣਕ, 20 ਜੁਲਾਈ (ਵਰਿੰਦਰ ਭਾਰਦਵਾਜ) - ਜ਼ਿਲ੍ਹਾ ਪੁਲਿਸ ਮੁਖੀ ਵਲੋ ਚਲਾਈ ਨਸ਼ਾ ਵਿਰੋਧੀ ਮੁਹਿੰਮ ਨੂੰ ਅੱਗੇ ਤੋਰਦਿਆਂ ਮੂਣਕ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਘਰੋਂ 60 ਲੀਟਰ ਲਾਹਣ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਰਾਜਪਾਲ ਸਿੰਘ ਤੇ ਅਕਸਾਇਜ ਇੰਸਪੈਕਟਰ ਰਕੇਸ਼ ਕੁਮਾਰ ਨੂੰ ਮੁਖ਼ਬਰ ਖ਼ਾਸ ਵਲੋਂ ਇਤਲਾਹ ਮਿਲੀ ਕਿ ਤਰਸੇਮ ਸਿੰਘ ਵਾਸੀ ਪਿੰਡ ਸਲੇਮਗੜ੍ਹ ਜਿਸ ਨੇ ਨਜਾਇਜ਼ ਸ਼ਰਾਬ ਕਸੀਦਣ ਲਈ ਆਪਣੇ ਹੀ ਘਰ ਵਿਚ ਲਾਹਣ ਪਾਇਆ ਹੋਇਆ ਹੈ ਜੋ ਸ਼ਰਾਬ ਕਸੀਦਣ ਦੀ ਤਿਆਰੀ ਵਿਚ ਹੈ | ਪੁਲਿਸ ਵਲੋਂ ਮੁਖ਼ਬਰ ਦੀ ਇਤਲਾਹ 'ਤੇ ਭਰੋਸਾ ਕਰਦਿਆਂ ਉਕਤ ਤਰਸੇਮ ਸਿੰਘ ਦੇ ਘਰ ਛਾਪਾ ਮਾਰੀ ਕੀਤੀ ਗਈ ਤਾਂ ਤਰਸੇਮ ਸਿੰਘ ਨੂੰ ਘਰੋਂ ਪਲਾਸਟਿਕ ਦੇ ਡਰੰਮ ਵਿਚ ਪਾਏ 60 ਲੀਟਰ ਲਾਹਣ ਸਮੇਤ ਕਾਬੂ ਕਰ ਲਿਆ | ਪੁਲਿਸ ਨੇ ਉਕਤ ਮੁਲਜ਼ਮ ਤਰਸੇਮ ਸਿੰਘ ਖ਼ਿਲਾਫ਼ ਅਕਸਾਇਜ ਐਕਟ ਅਧੀਨ ਮੁਕੱਦਮਾ ਨੰਬਰ 101ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |