05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਹਾਰਾਜਾ ਅਗਰਸੈਨ 'ਵਿਜੈ ਚੌਕ' ਦੇ ਉਦਘਾਟਨ ਸਮਾਰੋਹ 'ਚ ਕੈਬਨਿਟ ਮੰਤਰੀ ਬਰਿੰਦਰ ਗੋਇਲ, ਹਰਪਾਲ ਕੌਰ ਮਾਨ, ਗਰਗ, ਖੰਨਾ, ਗੋਲਡੀ ਸਮੇਤ ਕਈਆਂ ਨੇ ਕੀਤੀ ਸ਼ਮੂਲੀਅਤ <br/>

ਅਜੀਤ ਡੈਸਕ 21-07-2025
ਸੰਗਰੂਰ, 20 ਜੁਲਾਈ (ਧੀਰਜ ਪਸ਼ੋਰੀਆ)-ਅਗਰਵਾਲ ਸਭਾ ਸੰਗਰੂਰ ਵਲੋਂ ਨਵੀਨੀਕਰਨ ਕੀਤੇ 'ਮਹਾਰਾਜਾ ਅਗਰਸੈਨ ਵਿਜੈ ਚੌਕ' ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਹਰਪਾਲ ਕੌਰ ਮਾਨ, (ਮਾਤਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ), ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ, ਅਰਵਿੰਦਰ ਖੰਨਾ ਮੀਤ ਪ੍ਰਧਾਨ ਪੰਜਾਬ ਭਾਜਪਾ, ਸੁਰਿੰਦਰ ਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਅਕਾਲੀ ਦਲ ਵਲੋਂ ਕੀਤਾ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਚੱਠਾ ਪੀ. ਏ. ਟੂ ਵਿਧਾਇਕ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਐਸ. ਸੀ. ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ, ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਤੇ ਭਾਜਪਾ ਆਗੂ ਕਰਮ ਸਿੰਘ ਲਹਿਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਅਗਰਵਾਲ ਸਭਾ ਸੰਗਰੂਰ ਤੇ ਅਗਰਵਾਲ ਵੁਮੈਨ ਆਰਗੇਨਾਈਜ਼ੇਸ਼ਨ ਵਲੋਂ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਦੀ ਅਗਵਾਈ 'ਚ ਅਗਰਵਾਲ ਭਵਨ ਦੇ ਹਾਲ ਵਿਚ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅਗਰਵਾਲ ਸਭਾ ਵਲੋਂ ਕਰਵਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਰਵਾਲ ਸਮਾਜ ਦੀ ਰਵਾਇਤ ਇਕ ਚਾਂਦੀ ਦਾ ਰੁਪਈਆਂ ਤੇ ਇਕ ਇੱਟ ਦਾਨ ਕਰਨ ਨੂੰ ਕਾਇਮ ਰੱਖਦਿਆਂ ਅਗਰਵਾਲ ਸਮਾਜ ਦਾਨ 'ਚ ਹਮੇਸ਼ਾ ਹੀ ਮੋਹਰੀ ਚੱਲਿਆ ਆ ਰਿਹਾ ਹੈ | ਸ੍ਰੀ ਗੋਇਲ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਅਗਰਵਾਲ ਸਭਾ ਦਾ ਸੂਬਾ ਪੱਧਰੀ ਸਮਾਰੋਹ ਸੰਗਰੂਰ 'ਚ ਕਰਵਾਇਆ ਜਾਵੇ | ਸਭਾ ਦੇ ਸੈਕਟਰੀ ਸਿਸ਼ਨ ਕੁਮਾਰ ਗਰਗ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ, ਸੁਰਿੰਦਰ ਪਾਲ ਸਿੰਘ ਸਿਬੀਆ ਸਾਬਕਾ ਵਿਧਾਇਕ, ਗੁਰਵਿੰਦਰ ਸਿੰਘ ਚੱਠਾ ਪੀ. ਏ. ਟੂ ਵਿਧਾਇਕ ਤੇ ਹੋਰਨਾਂ ਨੇ ਸੰਬੋਧਨ ਕੀਤਾ | ਰਾਜੀਵ ਜਿੰਦਲ ਤੇ ਸਰਜੀਵਨ ਜਿੰਦਲ ਨੇ ਸਭਾ ਵਲੋਂ ਕੀਤੇ ਜਾ ਸਮਾਜ ਸੇਵੀ ਕਾਰਜਾਂ ਬਾਰੇ ਵਿਸਥਾਰ 'ਚ ਦੱਸਿਆ ਪ੍ਰਬੰਧਕਾਂ ਵਲੋਂ ਕੈਬਿਨਟ ਮੰਤਰੀ ਬਰਿੰਦਰ ਗੋਇਲ ਸਮੇਤ ਸਭ ਨੂੰ ਸਨਮਾਨਿਤ ਕੀਤਾ | ਇਸ ਮੌਕੇ ਅਭਿਮੰਨਯੂ ਜਿੰਦਲ, ਹਰੀ ਓਮ ਜਿੰਦਲ, ਕੁਲਦੀਪ ਜੈਨ, ਕਮਲ ਮਿੱਤਲ, ਪਾਲੀ ਰਾਮ ਬਾਂਸਲ, ਵਿਸਾਲ ਗਰਗ ਸੋਨੂੰ, ਪ੍ਰੇਮ ਚੰਦ ਗਰਗ ਪ੍ਰਧਾਨ ਕੈਮਿਸਟ ਐਸ., ਕਿ੍ਸ਼ਨ ਗਰਗ ਸਾਬਕਾ ਐਮ.ਸੀ, ਰਾਜ ਕੁਮਾਰ ਟੋਨੀ ਤੋਂ ਇਲਾਵਾ ਸਫੀ ਮੁਹੰਮਦ ਪ੍ਰਧਾਨ ਸਬਜ਼ੀ ਮੰਡੀ, ਅਵਤਾਰ ਸਿੰਘ ਤਾਰਾ ਨਗਰ ਕੌਂਸਲ, ਵਿਨੈਪਾਲ ਸਿੰਘ ਰਾਜੂ, ਕਿ੍ਸ਼ਨ ਲਾਲ ਵਿੱਕੀ ਨਗਰ ਕੌਂਸਲ, ਪਿ੍ੰਸੀ. ਮੰਜੂਲਾ ਸ਼ਰਮਾ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਭਰੀਆਂ ਈਮੇਲ ਕਾਰਨ ਦਹਿਸ਼ਤ ਵਾਲਾ ਮਾਹੌਲ ਬਣਿਆ, ਸਰਕਾਰਾਂ ਕਿਉਂ ਖ਼ਾਮੋਸ਼-ਜਥੇ. ਲਖਮੀ... ਅਗਲੀ ਖ਼ਬਰ ਅਮਨਦੀਪ ਸਿੰਘ ਦਸੌਂਦੀਆ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।