ਲਹਿਰਾਗਾਗਾ, 16 ਜੁਲਾਈ (ਅਸ਼ੋਕ ਗਰਗ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਇਕ ਮੀਟਿੰਗ ਕਰ ਕੇ ਦੱਸਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜੋ ਹੁਕਮ ਹੋਇਆ ਸੀ, 5 ਮੈਂਬਰੀ ਕਮੇਟੀ ਨੇ ਉਹ ਭਰਤੀ ਮੁਕੰਮਲ ਕਰ ਲਈ ਹੈ, ਹੁਣ ਡੈਲੀਗੇਟਾਂ ਦੀ ਚੋਣ ਹੋਣੀ ਹੈ, ਡੈਲੀਗੇਟਾਂ ਦੀ ਚੋਣ ਤੋਂ ਬਾਅਦ ਪਾਰਟੀ ਦੇ ਸਾਰੇ ਅਹੁਦੇਦਾਰ ਚੁਣੇ ਜਾਣਗੇ | ਉਨ੍ਹਾਂ ਸੁਖਬੀਰ ਸਿੰਘ ਬਾਦਲ ਉੱਪਰ ਤੰਜ ਕਸਦਿਆਂ ਕਿਹਾ ਕਿ ਉਹ ਤਾਂ ਉਨ੍ਹਾਂ ਦੇ ਪਰਿਵਾਰ ਦੀ ਪਾਰਟੀ ਬਣ ਗਈ ਹੈ, ਉਨ੍ਹਾਂ ਨੂੰ ਅਕਾਲੀ ਦਲ ਕਹਾਉਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਵੀ ਉਲੰਘਣਾ ਕੀਤੀ ਹੈ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ | ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਉਦਯੋਗਪਤੀ ਯੂ.ਪੀ. ਅਤੇ ਮੱਧ ਪ੍ਰਦੇਸ਼ ਵਿਚ ਨਿਵੇਸ਼ ਕਰ ਰਹੇ ਹਨ, ਜਦੋਂ ਕਿ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਪੰਜਾਬ ਤਰੱਕੀ ਕਰ ਰਿਹਾ ਹੈ | ਸ. ਢੀਂਡਸਾ ਨੇ ਕਿਹਾ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਉੱਤੇ ਸਿਆਸਤ ਹੋ ਰਹੀ ਹੈ | ਨਸ਼ੇ ਘਟਣ ਅਤੇ ਮੌਤਾਂ ਘਟਣ 'ਤੇ ਮੰਨਿਆ ਜਾ ਸਕਦਾ ਸੀ ਕੇ ਨਸ਼ੇ ਘੱਟ ਹਨ ਪਰ ਸਾਢੇ ਤਿੰਨ ਸਾਲ ਵਿਚ ਨਸ਼ੇ ਅਤੇ ਨਸ਼ੇ ਦਾ ਪਸਾਰ ਵਧ ਰਿਹਾ ਹੈ | ਇਸ ਮੌਕੇ ਪੀ.ੲ.ੇ ਵਰਿੰਦਰ ਪਾਲ ਟੀਟੂ, ਸ਼ੋ੍ਰਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਗਿਆਨੀ ਨਿਰੰਜਣ ਸਿੰਘ ਭਟਾਲ, ਸੇਵਾਮੁਕਤ ਏ.ਡੀ.ਸੀ. ਸੁਖਵੰਤ ਸਿੰਘ ਸਰਾਓ, ਮਾਰਕਫੈੱਡ ਪੰਜਾਬ ਦੇ ਸਾਬਕਾ ਡਾਇਰੈਕਟਰ ਗੁਰਸੰਤ ਸਿੰਘ ਭਟਾਲ, ਬਾਬਰਜੀਤ ਸਿੰਘ ਗਰੇਵਾਲ, ਪ੍ਰਧਾਨ ਸੰਜੀਵ ਸਿੰਗਲਾ, ਗੁਲਜ਼ਾਰ ਸਿੰਘ ਜਵੰਧਾ ਭਾਈ ਕੀ ਪਿਸ਼ੌਰ, ਦਵਿੰਦਰ ਨੀਟੂ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਧਰਮਜੀਤ ਸਿੰਘ ਸੰਗਤਪੁਰਾ, ਮਹੇਸ਼ ਸ਼ਰਮਾ ਨੀਟੂ, ਸਤਪਾਲ ਪਾਲੀ, ਸੁਰੇਸ਼ ਕੁਮਾਰ ਪਾਲਾ, ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ, ਗੁਰਦੀਪ ਸਿੰਘ ਕੋਟੜਾ, ਗੁਰਨਾਮ ਸਿੰਘ ਕਾਲਾ ਟੇਲਰ, ਗੁਰਲਾਲ ਸਿੰਘ ਜਲੂਰ, ਰਣਵੀਰ ਸਿੰਘ ਦੇਹਲਾਂ, ਛੱਜੂ ਸਿੰਘ ਧਾਲੀਵਾਲ ਮੌਜੂਦ ਸਨ |