ਚੀਮਾ ਮੰਡੀ, 16 ਜੁਲਾਈ (ਜਗਰਾਜ ਮਾਨ)-ਇਲਾਕੇ ਦੀ ਨਾਮਵਰ ਸੰਸਥਾ ਐੱਮ. ਐੱਲ. ਜੀ. ਕਾਨਵੈਂਟ ਸਕੂਲ ਦੇ ਕੈਂਪਸ ਵਿਚ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਅਧੀਨ ਫ਼ਲਦਾਰ ਅਤੇ ਮੇਡੀਕੇਟਡ (ਦਵਾਈਗੁਣ ਵਾਲੇ) ਪੌਦੇ ਸਕੂਲ ਵਿਚ ਲਗਾਏ ਗਏ | ਇਸ ਯਤਨ ਨੂੰ ਬੱਚਿਆਂ ਦੇ ਸਹਿਯੋਗ ਨਾਲ ਸਫ਼ਲਪੂਰਵਕ ਅੰਜਾਮ ਦਿੱਤਾ ਗਿਆ | ਸਕੂਲ ਪਿੰ੍ਰਸੀਪਲ ਡਾ. ਵਿਕਾਸ ਸੂਦ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੰਮਾਂ ਦੀ ਤਰੱਕੀ ਸਿਰਫ਼ ਇਮਾਰਤਾਂ ਨਾਲ ਨਹੀਂ, ਸਗੋਂ ਹਰੇ-ਭਰੇ ਵਾਤਾਵਰਨ ਨਾਲ ਮਾਪੀ ਜਾਂਦੀ ਹੈ | ਇਕ ਪੌਦਾ ਲਗਾਉਣਾ, ਸਿਰਫ਼ ਹਰਾ ਰੁੱਖ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਕਸੀਜਨ ਅਤੇ ਆਸ ਲਗਾਉਣ ਵਾਂਗ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਬੱਚਿਆਂ ਨੂੰ ਇਸ ਜ਼ਿੰਦਗੀ ਦੇ ਭਾਵੁਕ ਪਹਿਲੂ ਨਾਲ ਜੋੜ ਕੇ ਪ੍ਰੇਰਿਤ ਕੀਤਾ ਗਿਆ | ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਆਪਣੀ ਮਾਂ ਦੇ ਨਾਂਅ ਦਾ ਇਕ ਫਲਦਾਰ ਜਾਂ ਅÏਸ਼ਧੀ ਵਾਲੇ ਪੌਦੇ ਲਗਾ ਕੇ ਇਕ ਚੰਗੇ ਨਾਗਰਿਕ ਅਤੇ ਸਪੁੱਤਰ ਹੋਣ ਦਾ ਫ਼ਰਜ਼ ਨਿਭਾਉਣ | ਇਸ ਮੌਕੇ ਬੱਚਿਆਂ ਵੱਲੋਂ ਵਾਤਾਵਰਨ ਸੰਭਾਲ ਸਬੰਧੀ ਨਾਅਰੇ, ਪੋਸਟਰ ਪ੍ਰਦਰਸ਼ਨ ਅਤੇ ਪੰਫਲਟ ਵੰਡ ਕੇ ਜਾਗਰੂਕਤਾ ਫੈਲਾਈ ਗਈ | ਇਹ ਮੁਹਿੰਮ ਨਾ ਸਿਰਫ਼ ਵਾਤਾਵਰਨ ਬਚਾਅ ਵੱਲ ਇਕ ਢੁਕਵੀਂ ਪੇਸ਼ਕਦਮੀ ਸੀ, ਸਗੋਂ ਬੱਚਿਆਂ ਵਿਚ ਮਾਂ ਦੇ ਸਨਮਾਨ ਅਤੇ ਕੁਦਰਤ ਨਾਲ ਨਿਭਣ ਵਾਲੀ ਜ਼ਿੰਮੇਵਾਰੀ ਨੂੰ ਵੀ ਉਭਾਰਨ ਵਾਲੀ ਸਾਬਤ ਹੋਈ | ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪਿ੍ੰਸੀਪਲ ਡਾ: ਵਿਕਾਸ ਸੂਦ ਤੇ ਸਮੂਹ ਸਟਾਫ਼ ਮੌਜੂਦ ਸਨ |