15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਲੇਖਕ ਇਕਬਾਲ ਪਾਲੀ ਫ਼ਲੌਂਡ ਦੀਆਂ 3 ਬਾਲ ਪੁਸਤਕਾਂ ਲੋਕ ਅਰਪਣ <br/>

ਅਜੀਤ ਡੈਸਕ 17-07-2025
ਮਲੇਰਕੋਟਲਾ, 16 ਜੁਲਾਈ (ਮਨਜਿੰਦਰ ਸਿੰਘ ਸਰੌਦ)-ਪੰਜਾਬੀ ਦੇ ਉੱਘੇ ਨੌਜਵਾਨ ਲੇਖਕ ਮੁਹੰਮਦ ਇਕਬਾਲ ਪਾਲੀ ਫਲੌਂਡ ਦੀਆਂ 3 ਬਾਲ ਪੁਸਤਕਾਂ, ਦੁਨੀਆਂ ਪਰ੍ਹੇ ਤੋਂ ਪਰ੍ਹੇ, ਵਚਿੱਤਰ ਜੀਵ ਜਗਤ, ਮਹਾਨ ਵਿਗਿਆਨੀ, ਨੂੰ ਮਸਤੂਆਣਾ ਸਾਹਿਬ ਵਿਖੇ ਇਕ ਰੋਜ਼ਾ ਬਾਲ ਮੇਲੇ ਦੌਰਾਨ ਸੰਗਰੂਰ ਤੋਂ ਅਦਾਰਾ ਅਜੀਤ ਦੇ ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਤੇ ਜਨਾਬ ਸੁੱਖੀ ਬਾਠ ਦੀ ਅਗਵਾਈ ਹੇਠ ਸਾਹਿਤਕ ਹਸਤੀਆਂ ਵਲੋਂ ਲੋਕ ਅਰਪਣ ਕੀਤੀਆਂ ਗਈਆਂ | ਬੱਚਿਆਂ ਲਈ ਜਾਣਕਾਰੀ ਭਰਪੂਰ ਇਨ੍ਹਾਂ ਪੁਸਤਕਾਂ ਲਈ ਲੇਖਕ ਇਕਬਾਲ ਪਾਲੀ ਨੂੰ ਮੁਬਾਰਕਬਾਦ ਦਿੰਦਿਆਂ 2100 ਰੁਪਏ ਦੀ ਰਾਸ਼ੀ ਨਾਲ ਸੁੱਖੀ ਬਾਠ ਦੁਆਰਾ ਸਨਮਾਨਿਤ ਕੀਤਾ ਗਿਆ | ਵਰਨਣਯੋਗ ਹੈ ਕਿ ਲੇਖਕ ਇਕਬਾਲ ਦੀਆਂ ਹੁਣ ਤੱਕ ਮਾਂ ਬੋਲੀ ਪੰਜਾਬੀ ਵਿਚ 6 ਬਾਲ ਪੁਸਤਕਾਂ ਪ੍ਰਕਾਸ਼ਿਤ ਹੋ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਾਇਬ੍ਰੇਰੀਆਂ ਲਈ ਮਾਨਤਾ ਪ੍ਰਾਪਤ ਹੋ ਚੁੱਕੀਆਂ ਹਨ | ਲੇਖਕ ਇਕਬਾਲ ਪਾਲੀ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਫਲੌਡ ਦੇ ਜੰਮਪਲ ਹਨ | ਇਸ ਮੌਕ ਇੰਚਾਰਜ ਉਂਕਾਰ ਸਿੰਘ ਤੇਜੇ, ਸੁਖਚੈਨ ਸਿੰਘ ਪਾਪੜਾ ਏ.ਡੀ.ਸੀ. ਸੰਗਰੂਰ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਗੁਰਚਰਨ ਸਿੰਘ ਧਾਲੀਵਾਲ ਸੁਪਰਡੈਂਟ ਕੇਂਦਰੀ ਜੇਲ ਬਰਨਾਲਾ, ਅਵਤਾਰ ਸਿੰਘ ਚੋਟੀਆਂ, ਅਵਤਾਰ ਸਿੰਘ ਬਾਲੇਵਾਲ ਤੇ ਲਖਵਿੰਦਰ ਸਿੰਘ ਤੋਂ ਇਲਾਵਾ ਨਾਮੀ ਸਾਹਿਤਕਾਰ ਹਸਤੀਆਂ ਮੌਜੂਦ ਸਨ |

ਪਿਛਲੀ ਖ਼ਬਰ ਰਣਬੀਰ ਕਾਲਜ ਦੇ ਪ੍ਰੋਫੈਸਰ ਜਗਸੀਰ ਸਿੰਘ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਬਣੇ ਅਗਲੀ ਖ਼ਬਰ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਬੈਠਕ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।