ਮੂਨਕ, 16 ਜੁਲਾਈ (ਪ੍ਰਵੀਨ ਮਦਾਨ)-ਇੱਥੋਂ ਨੇੜਲੇ ਪਿੰਡ ਬੱਲਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 40 ਸਾਲ ਦੀ ਬੁਲਾਵੀ ਦੀ ਪੋਸਟ ਤੋਂ ਸੇਵਾ ਮੁਕਤ ਹੋਏ ਮਾਤਾ ਜਲ ਕੌਰ ਨੇ ਸਕੂਲ ਨੂੰ ਨਕਦ 51000/- ਰੁਪਏ ਦਾਨ ਵਜੋਂ ਦਿੱਤੇ | ਉਨ੍ਹਾਂ ਦੇ ਕਿਹਾ ਕਿ ਇਹ ਉਨ੍ਹਾਂ ਦੀ ਦਿਲੀਂ ਇੱਛਾ ਸੀ ਕਿ ਉਹ ਆਪਣੀ ਕਰਮ ਭੂਮੀ ਲਈ ਕੁੱਝ ਨਾ ਕੁੱਝ ਜ਼ਰੂਰ ਕਰਨ ਜਿਸ ਤੋਂ ਹਰ ਕੋਈ ਪ੍ਰੇਰਨਾ ਲਵੇ | ਮਾਤਾ ਜਲ ਕੌਰ ਵਲੋਂ ਆਪਣੀਆਂ ਸਾਥਣਾਂ ਮਿਡ ਡੇਅ ਮੀਲ ਅਤੇ ਸਫ਼ਾਈ ਸੇਵਕਾਂ ਨੂੰ ਸੂਟ ਤੋਹਫ਼ੇ ਵਜੋਂ ਭੇਟ ਕੀਤੇ | ਸਕੂਲ ਮੁਖੀ ਬੂਟਾ ਸਿੰਘ ਅਤੇ ਸਮੂਹ ਸਟਾਫ਼ ਨੇ ਮਾਤਾ ਜੀ ਨੂੰ 40 ਸਾਲਾਂ ਦੀ ਬੇਦਾਗ਼ ਸੇਵਾ ਲਈ ਸਨਮਾਨਿਤ ਕੀਤਾ | ਇਸ ਮੌਕੇ ਗੁਰਮੇਲ ਸਿੰਘ, ਭਵਦੀਪ ਸਿੰਘ, ਬਲਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਸ਼ੁਭਮ ਕੁਮਾਰ, ਨਵੀਨ ਗਰਗ, ਪ੍ਰੇਮ ਕੁਮਾਰ, ਗੁਰਦਾਸ ਸਿੰਘ, ਕਰਮਜੀਤ ਸਿੰਘ, ਅਤਿੰਦਰ ਸਿੰਘ, ਬਘੇਲ ਸਿੰਘ, ਗੁਰਪ੍ਰੀਤ ਸਿੰਘ, ਗੀਤਾ ਰਾਣੀ, ਹਰਪਿੰਦਰ ਕੌਰ, ਬਬਲੀ ਰਾਣੀ, ਸੋਨੀਆ, ਮਨਦੀਪ ਕੌਰ, ਸੁਖਵਿੰਦਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ |