ਦਿੜ੍ਹਬਾ ਮੰਡੀ, 15 ਜੁਲਾਈ (ਹਰਬੰਸ ਸਿੰਘ ਛਾਜਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਕ ਦਿੜ੍ਹਬਾ ਦੇ ਪਿੰਡ ਘਨੌੜ ਰਾਜਪੂਤਾਂ (ਸੰਤਪੁਰਾ) ਅਤੇ ਖਨਾਲ ਖ਼ੁਰਦ ਦੀ ਚੋਣ ਸਰਬਸੰਮਤੀ ਨਾਲ ਹੋਈ | ਬਲਾਕ ਪ੍ਰਧਾਨ ਭਰਪੂਰ ਸਿੰਘ ਮੌੜਾਂ ਅਤੇ ਬਲਾਕ ਪ੍ਰੈੱਸ ਸਕੱਤਰ ਚਰਨਜੀਤ ਸਿੰਘ ਘਨੌੜ (ਸੰਤਪੁਰਾ) ਦੀ ਅਗਵਾਈ ਹੇਠ ਚੋਣ ਹੋਈ | ਬਲਾਕ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਦਿੜ੍ਹਬਾ, ਬਲਾਕ ਆਗੂ ਅਮਨਦੀਪ ਸਿੰਘ ਮਹਿਲਾਂ, ਜਸਵੰਤ ਸਿੰਘ ਸਮੂਰਾਂ ਅਤੇ ਹਰਜੀਤ ਸਿੰਘ ਮਹਿਲਾਂ ਨੇ ਕਿਹਾ ਕਿ ਪਿੰਡਾ ਦੇ ਵਿਚ ਮੈਂਬਰਸ਼ਿਪ ਪਰਚੀਆ ਕੱਟੀਆਂ ਸਨ ਦੇ ਹਿਸਾਬ ਨਾਲ ਬਲਾਕ ਵਲੋ ਟੀਮ ਬਣਾ ਕੇ ਪਿੰਡਾਂ ਵਿਚ ਨਵੇਂ ਸਿਰੇ ਤੋ ਪਿੰਡ ਇਕਾਈਆਂ ਦੀਆਂ ਕਮੇਟੀਆਂ ਦੀਆ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਜੀਂਦ ਰਿਆਸਤ ਦੇ ਰਾਜੇ ਦੀ ਜ਼ਮੀਨ ਵਿਚ ਨਵਾਂ ਬੇਗਮਪੁਰਾ ਵਸਾਉਣ ਲਈ ਸੰਘਰਸ਼ ਕੀਤਾ ਜਾ ਰਿਹਾ | ਜਿਸ ਖ਼ਿਲਾਫ਼ ਸਰਕਾਰ ਵਲੋਂ ਅਣ-ਐਲਾਨੀ ਐਮਰਜੈਂਸੀ ਲਾਗੂ ਕੀਤੀ ਗਈ ਹੈ ਤਾਂ ਕਿ ਕੋਈ ਵੀ ਆਗੂ ਜਾਂ ਵਰਕਰ ਪਿੰਡਾਂ/ਸ਼ਹਿਰਾਂ ਦੇ ਵਿਚ ਮੀਟਿੰਗਾਂ ਰੈਲੀਆਂ ਨਾ ਕਰ ਸਕਣ, ਜਿਸ ਨੂੰ ਤੋੜਨ ਲਈ 25 ਜੁਲਾਈ ਨੂੰ ਸੰਗਰੂਰ ਦੀ ਦਾਣਾ ਮੰਡੀ ਵਿਚ ਕਿਸਾਨਾਂ/ਮਜ਼ਦੂਰਾਂ ਜਥੇਬੰਦੀਆਂ ਵਲੋ ਵੱਡਾ ਇਕੱਠ ਕਰ ਕੇ ਰੈਲੀ ਕੀਤੀ ਜਾਵੇਗੀ | ਚੋਣ ਇਜਲਾਸ 'ਚ ਪਿੰਡ ਇਕਾਈ ਘਨੌੜ ਰਾਜਪੂਤਾਂ (ਸੰਤਪੁਰਾ) ਦੇ ਪ੍ਰਧਾਨ ਨਾਹਰ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ, ਖ਼ਜ਼ਾਨਚੀ ਮਲਕੀਤ ਸਿੰਘ ਆਦਿ ਸਮੇਤ 15 ਮੈਂਬਰੀ ਕਮੇਟੀ ਚੁਣੀ ਗਈ | ਪਿੰਡ ਇਕਾਈ ਖਨਾਲ ਖ਼ੁਰਦ ਦੇ ਪ੍ਰਧਾਨ ਹਰਵਿੰਦਰ ਸਿੰਘ, ਜਨਰਲ ਸਕੱਤਰ ਚਮਕੌਰ ਸਿੰਘ, ਖ਼ਜ਼ਾਨਚੀ ਮੀਤਾ ਸਿੰਘ ਅਤੇ ਇਸਤਰੀ ਵਿੰਗ ਦੇ ਪ੍ਰਧਾਨ ਜਸਵਿੰਦਰ ਕੌਰ, ਜਨਰਲ ਸਕੱਤਰ ਸੱਤਿਆ ਦੇਵੀ, ਮੈਂਬਰ ਸੀਲੋ ਕੌਰ, ਰਾਜ ਕੌਰ, ਜਸਵਿੰਦਰ ਕੌਰ, ਲਾਭ ਕੌਰ ਸਮੇਤ 27 ਮੈਂਬਰੀ ਕਮੇਟੀ ਨੂੰ ਸਰਵ ਸੰਮਤੀ ਨਾਲ ਚੁਣਿਆ ਗਿਆ |