ਧੂਰੀ, 15 ਜੁਲਾਈ (ਸੁਖਵੰਤ ਸਿੰਘ ਭੁੱਲਰ)-ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਦੇ ਲੰਗਰ ਰਸਦ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਜਥੇਦਾਰ ਜੋਰਾ ਸਿੰਘ ਦੀ ਅੰਤਿਮ ਅਰਦਾਸ ਵਿਚ ਹਜ਼ਾਰਾਂ ਦੀ ਗਿਣਤੀ ਦੇ ਵੱਡੇ ਇਕੱਠ ਸਮੇਤ ਸਿਆਸੀ, ਸਮਾਜ ਸੇਵੀ, ਧਾਰਮਿਕ, ਰਿਸ਼ਤੇਦਾਰਾਂ, ਸਨੇਹੀਆਂ ਵਲੋਂ ਜਥੇਦਾਰ ਜੋਰਾ ਸਿੰਘ ਜੈਨਪੁਰ ਨੂੰ ਗੁਰਦੁਆਰਾ ਪਿੰਡ ਢਢੋਗਲ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਦੇ ਪ੍ਰਬੰਧਕ ਸੰਤ ਬਾਬਾ ਨਰਿੰਦਰ ਸਿੰਘ ਜੀ ਵਲੋਂ ਕੀਰਤਨ ਕਰਦਿਆਂ ਜਥੇ ਜੋਰਾ ਸਿੰਘ ਦੇ ਧਾਰਮਿਕ ਸੁਭਾਅ, ਦੂਰਅੰਦੇਸ਼ੀ ਗੁਰਬਾਣੀ ਨੂੰ ਸਮਰਪਣ ਭਾਵਨਾ, ਆਦਿ ਗੁਣਾਂ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧਰਮ ਦੇ ਲੋਕ ਸੇਵਾ ਕਾਰਜਾਂ ਵਿਚ ਵਡਮੁੱਲੀ ਸੇਵਾ ਨਿਭਾਈ ਹੈ ਤੇ ਸਮਾਜ ਨੂੰ ਵੱਡੀ ਉਸਾਰੂ ਸੇਧ ਦੇ ਕੇ ਗਏ ਹਨ | ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਜੀ ਵਲੋਂ ਉਨ੍ਹਾਂ ਦੇ ਭਤੀਜੇ ਬਹਾਦਰ ਸਿੰਘ ਜੈਨਪੁਰ ਨੂੰ ਉਨ੍ਹਾਂ ਦੇ ਧਾਰਮਿਕ ਕਾਰਜਾਂ ਦੇ ਸੇਵਾਵਾਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਪਗੜੀ ਤੇ ਸਿਰੋਪਾਓ ਦੀ ਰਸਮ ਕੀਤੀ ਤੇ ਉਨ੍ਹਾਂ ਜਥੇ ਜੋਰਾ ਸਿੰਘ ਸੇਵਾਦਾਰ ਹਜ਼ੂਰ ਸਾਹਿਬ ਦੇ ਸਪੁੱਤਰ ਸਾਬਕਾ ਸਰਪੰਚ ਸੁਖਚੈਨ ਸਿੰਘ ਦੀ ਵੀ ਪਗੜੀ ਸਿਰੋਪਾਉ ਦੀ ਧਾਰਮਿਕ ਰਸਮ ਕੀਤੀ | ਜਥੇਦਾਰ ਜੋਰਾ ਸਿੰਘ ਦੀ ਅੰਤਿਮ ਅਰਦਾਸ ਪਿੰਡ ਢਢੋਗਲ ਦੇ ਗੁਰਦੁਆਰਾ ਸਾਹਿਬ ਵਿਚ ਸ਼ਰਧਾਂਜਲੀ ਭੇਟ ਕਰਨ ਲਈ ਮੁੱਖ ਮੰਤਰੀ ਪੰਜਾਬ ਦੇ ਮਾਤਾ ਹਰਪਾਲ ਕੌਰ ,ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਮੈਂਬਰ ਐੱਸ.ਜੀ.ਪੀ.ਸੀ., ਪਰਮਿੰਦਰ ਸਿੰਘ ਢੀਂਡਸਾ ਸਾਬਕਾ ਕੈਬਿਨਟ ਮੰਤਰੀ ,ਹਰੀ ਸਿੰਘ ਨਾਭਾ ਐਮ.ਡੀ ਪ੍ਰੀਤ ਗਰੁੱਪ ਇਕਬਾਲ ਸਿੰਘ ਝੂੰਦਾ, ਚੇਅਰਮੈਨ ਲਘੂ ਉਦਯੋਗ ਪੰਜਾਬ ਦਲਵੀਰ ਸਿੰਘ ਢਿੱਲੋਂ ਵਿਨਰਜੀਤ ਸਿੰਘ ਗੋਲਡੀ ਅਕਾਲੀ ਆਗੂ ਅਜੀਤ ਸਿੰਘ ਚੰਦੂ ਰਾਈਆਂ ਕੁਲਵੰਤ ਸਿੰਘ ਗੱਜਣ ਮਾਜਰਾ ਪਰਮਜੀਤ ਸਿੰਘ ਗਿੱਲ ਚੇਅਰਮੈਨ ਟਰੱਸਟ ਦੇਸ਼ ਭਗਤ ਕਾਲਜ ਬਰੜਵਾਲ ਜਤਿੰਦਰ ਸਿੰਘ ਮੰਡੇਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਧੂਰੀ ਡਾਕਟਰ ਸੁਖਵਿੰਦਰ ਧਾਂਦਰਾ, ਚੇਅਰਮੈਨ ਬਲਵੰਤ ਸਿੰਘ ਮੀਮਸਾ ਅਮਨਵੀਰ ਸਿੰਘ ਚੈਰੀ | ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ ਜਥੇਦਾਰ ਰਣਜੀਤ ਸਿੰਘ ਕਾਤਰੋਂ ਜਥੇਦਾਰ ਹਾਕਮ ਸਿੰਘ ਢਢੋਗਲ ਜਥੇਦਾਰ ਭਗਵੰਤ ਸਿੰਘ ਭੱਟੀਆਂ ਜਸਵੀਰ ਸਿੰਘ ਦਿਓਲ ਬਲਦੇਵ ਸਿੰਘ ਮਾਨ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਜਗਦੇਵ ਸਿੰਘ ਜੈਨਪੁਰ ਐਮ.ਡੀ ਗੁਰਸੰਤ ਫਾਈਨੈਂਸ ਮੋਹਾਲੀ ਸਤਬੀਰ ਸਿੰਘ ਸੀਰਾ ਸੀਨੀਅਰ ਅਕਾਲੀ ਆਗੂ ਭੁਪਿੰਦਰ ਸਿੰਘ ਭਿੰਦਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਰਵੀ ਇੰਦਰ ਸਿੰਘ ਈਸੜਾ ਕਰਮਜੀਤ ਸਿੰਘ ਭੱਟੀ ਭੀਮ ਸਿੰਘ ਤੋਲੇਵਾਲ ਜਥੇਦਾਰ ਗੁਰਜੀਵਨ ਸਿੰਘ ਸਰੋਦ ਹਰਪ੍ਰੀਤ ਸਿੰਘ ਸਰਪੰਚ ਖੇੜੀ ਸੁਰਜੀਤ ਸਿੰਘ ਖੇੜੀ ਅਮਨਦੀਪ ਸਿੰਘ ਖੇੜੀ ਸੀਨੀਅਰ ਆਗੂ ਹਰ ਮਿਲਾਪ ਸਿੰਘ ਨਾਰੀ ਕੇ ਪ੍ਰੋ ਤੇਜਵੀਰ ਸਿੰਘ ਚਹਿਲ ਪਟਿਆਲਾ ਅਮਨਦੀਪ ਸਿੰਘ ਗੁਰ ਪਿਆਰ ਧੂਰਾ ਗੁਰਜੀਤ ਸਿੰਘ ਕਲੇਰਾਂ ਹਰ ਮਿਲਾਪ ਨਾਰੀ ਕੇ ਤੇਜ ਵੀਰ ਸਿੰਘ ਚਹਿਲ ਅਤੇ ਪਰਿਵਾਰਿਕ ਮੈਂਬਰਾਂ ਵਿਚ ਸੁਖਚੈਨ ਸਿੰਘ ਸਾਬਕਾ ਸਰਪੰਚ ਜੈਨਪੁਰ ਸ਼ਮਸ਼ੇਰ ਸਿੰਘ ਨਰਪਿੰਦਰ ਸਿੰਘ ਬਹਾਦਰ ਸਿੰਘ ਰਿੰਪਲ ਸਿੰਘ ਸੁਖਬੀਰ ਸਿੰਘ ਗੁਰਵਿੰਦਰ ਸਿੰਘ ਮਿੱਠੂ ਹਰਵਿੰਦਰ ਸਿੰਘ ਪੂਰਨ ਸਿੰਘ ਭੁੱਲਰਾਂ ਅਮਨਦੀਪ ਸਿੰਘ ਕੁਲਵਿੰਦਰ ਸਿੰਘ ਢਢੋਗਲ ਯੂਥ ਆਗੂ ਆਦਿ ਨੇ ਸ਼ਰਧਾਂਜਲੀ ਭੇਟ ਕੀਤੀ |