23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਚੋਰਾਂ ਦੇ ਹੌਸਲੇ ਬੁਲੰਦ, ਇਕ ਰਾਤ 'ਚ ਤਿੰਨ ਦੁਕਾਨਾਂ 'ਤੇ ਚੋਰੀ <br/>

ਅਜੀਤ ਡੈਸਕ 16-07-2025
ਛਾਜਲੀ, 15 ਜੁਲਾਈ (ਅਜਾਇਬ ਸਿੰਘ ਨੀਲੋਵਾਲ)-ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਦੇ ਤਾਲੇ ਤੋੜੇ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਛਾਜਲੀ ਵਿਖੇ ਚੋਰਾਂ ਨੇ ਇਕ ਮੋਬਾਈਲ ਦੀ ਦੁਕਾਨ, ਇੰਟਰਨੈੱਟ ਕੈਫੇ ਤੇ ਪੈਸਟੀਸਾਈਡ ਦੀ ਦੁਕਾਨ ਆਪਣਾ ਨਿਸ਼ਾਨਾ ਬਣਾਇਆ ਹੈ, ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਚੋਰਾਂ ਨੇ ਸੁਨਾਮ ਜਾਖ਼ਲ ਰੋਡ ਤੇ ਪੈਸਟੀਸਾਈਡ ਦੀ ਦੁਕਾਨ ਦਾ ਸ਼ਟਰ ਤੋੜ ਕੇ ਪੰਦਰਾਂ ਹਜ਼ਾਰ ਰੁਪਏ ਨਕਦੀ ਤੇ ਦੁਕਾਨ 'ਚ ਪਈਆਂ ਸਪਰੇਅ ਵਾਲੀਆਂ ਢੋਲੀਆ ਚੋਰੀ ਕਰ ਕੇ ਲੈ ਗਏ | ਚੋਰ ਬੇਖ਼ੌਫ ਇਕ ਤੋਂ ਬਾਅਦ ਇਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਗਏ | ਚੋਰਾਂ ਵਲੋਂ ਫਿਰ ਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਮੋਬਾਈਲ ਫ਼ੋਨ ਚੋਰੀ ਕਰ ਕੇ ਲੈ ਕੇ ਗਏ | ਪੀੜਤ ਵਿਅਕਤੀ ਮਨਦੀਪ ਸਿੰਘ ਦਾ ਕਹਿਣਾ ਹੈ ਚੋਰਾਂ ਵਲੋਂ ਦੁਕਾਨ ਦਾ ਤਾਲਾ ਤੋੜ ਕੇ ਚੋਰੀ ਕੀਤੀ ਗਈ ਹੈ, ਉਸ ਦੀ ਦੁਕਾਨ ਚ ਛੇ ਸੱਤ ਫ਼ੋਨ ਠੀਕ ਹੋਣ ਲਈ ਆਏ ਹੋਏ ਸਨ, ਜੋ ਚੋਰੀ ਹੋ ਚੁਕੇ ਹਨ, ਹੁਣ ਉਨ੍ਹਾਂ ਗ੍ਰਾਹਕ ਨੂੰ ਨਵੇਂ ਫ਼ੋਨ ਦੇਣੇ ਪੈਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਹ ਸੱਠ ਹਜ਼ਾਰ ਰੁਪਏ ਦੀ ਮਾਰ ਚੱਲਣੀ ਪਵੇਗੀ | ਇਸ ਤਰ੍ਹਾਂ ਮਿੱਠੂ ਸਿੰਘ ਨੇ ਨਾਲ ਲਗਦੀ ਇੰਟਰਨੈੱਟ ਕੈਫ਼ੇ ਦੀ ਦੁਕਾਨ ਦਾ ਤਾਲਾ ਤੋੜ ਕੇ ਪੰਦਰਾਂ ਹਜ਼ਾਰ ਰੁਪਏ ਨਕਦੀ ਚੋਰੀ ਹੋਣ ਦਾ ਦਾਅਵਾ ਕੀਤਾ ਹੈ | ਚੋਰੀ ਦੀਆਂ ਘਟਨਾਵਾਂ ਦੀ ਸਥਾਨਕ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਹੈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਹੈ | ਥਾਣਾ ਮੁਖੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਪਿੰਡ ਚ ਲੱਗੇ ਸ਼ੀਸ਼ੀ ਟੀਵੀ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਪਿੰਡ 'ਚ ਲੱਗੇ ਕੈਮਰਿਆਂ ਦੀ ਮਦਦ ਨਾਲ ਪਤਾ ਲੱਗਾ ਹੈ ਕਿ ਚੋਰ ਤਿੰਨ ਦੀ ਗਿਣਤੀ ਚ ਹਨ | ਉਨ੍ਹਾਂ ਦਾਅਵਾ ਕੀਤਾ ਹੈ ਕਿ ਜਲਦੀ ਹੀ ਚੋਰ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਰਾਤ ਭਰ ਗਸ਼ਤ ਰਹਿੰਦੀ ਹੈ |

ਪਿਛਲੀ ਖ਼ਬਰ ਮਾਮਲਾ ਮਾਹੋਰਾਣਾ ਨਰਸਰੀ ਹਾਦਸੇ 'ਚ ਮਜ਼ਦੂਰ ਅÏਰਤ ਦੀ ਮੌਤ ਦਾ ਮਾਲੀ ਮਦਦ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਮਾਲੇਰਕੋਟਲਾ-... ਅਗਲੀ ਖ਼ਬਰ ਸੰਗਰੂਰ 'ਚ ਲਗਦੀ ਹਫ਼ਤਾਵਾਰੀ 'ਪਹਿਲ ਮੰਡੀ' ਵਿਚ ਲਗਾਤਾਰ ਵਧ ਰਹੀ ਹੈ ਸੰਗਰੂਰ ਵਾਸੀਆਂ ਦੀ ਰੁਚੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।