07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੈਂਸਰ ਤੇ ਅੱਖਾਂ ਦਾ ਚੈਕਅੱਪ ਕੈਂਪ 30 ਨੂੰ

ਅਜੀਤ ਡੈਸਕ 28-12-2025
ਫਤਿਹਗੜ੍ਹ ਪੰਜਤੂਰ, 27 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਮਰਹੂਮ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਅਗਵਾਈ ਹੇਠ ਕਸਬਾ ਫਤਿਹਗੜ੍ਹ ਪੰਜਤੂਰ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ 30 ਦਸੰਬਰ ਦਿਨ ਮੰਗਲਵਾਰ ਨੂੰ ਨਵੇਂ ਸਟੇਡੀਅਮ ਫਤਿਹਗੜ੍ਹ ਪੰਜਤੂਰ ਵਿਖੇ ਕੈਂਸਰ ਅਤੇ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਇਕਬਾਲਦੀਪ ਸਿੰਘ ਹੈਰੀ ਤੇ ਸਾਥੀਆਂ ਨੇ ਦੱਸਿਆ ਕਿ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਰਾੜ ਪਰਿਵਾਰ ਵਲੋਂ ਕੈਂਸਰ ਅਤੇ ਅੱਖਾਂ ਦਾ ਚੈਕਅੱਪ ਕੈਂਪ ਦੌਰਾਨ ਕੈਂਸਰ ਦੀ ਸਰੀਰਕ ਜਾਂਚ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ (ਪੈਪ ਸਮੀਅਰ), ਮੂੰਹ ਦੇ ਕੈਂਸਰ ਦੀ ਜਾਂਚ, ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸਹੀ ਸਲਾਹ, ਸ਼ੂਗਰ, ਬਲੱਡ ਪ੍ਰੈਸ਼ਰ ਸੰਬੰਧੀ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ | ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ (ਮੋਮੋਗ੍ਰਾਫੀ) ਟੈਸਟ, ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀ.ਐਸ.ਏ. ਟੈਸਟ, ਬਲੱਡ ਕੈਂਸਰ ਦੀ ਜਾਂਚ ਅਤੇ ਆਮ ਬਿਮਾਰੀਆਂ ਸਬੰਧੀ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ | ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ ਵੀ ਮੁਫਤ ਕੀਤੇ ਜਾਣਗੇ | ਇਸ ਮੌਕੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ ਲਲਿਹਾਂਦੀ, ਜੋਗਿੰਦਰ ਸਿੰਘ ਪੱਪੂ ਕਾਨ੍ਹੇਵਾਲਾ, ਗੁਰਦੇਵ ਸਿੰਘ ਆੜ੍ਹਤੀਆ, ਨੰਬਰਦਾਰ ਨਛੱਤਰ ਸਿੰਘ ਢੋਲਣੀਆਂ, ਪ੍ਰਧਾਨ ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਥਿੰਦ ਮੀਡੀਆ ਇੰਚਾਰਜ, ਹਰਦਿਆਲ ਸਿੰਘ ਸ਼ਾਹਵਾਲਾ, ਦਿਲਬਾਗ ਸਿੰਘ, ਨੰਬਰਦਾਰ ਕਾਰਜ ਸਿੰਘ ਸ਼ਾਹਵਾਲਾ, ਕਾਲਾ ਹਲਵਾਈ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਲ ਕੀਤੇ 65 ਸਕੋਰ ਅਗਲੀ ਖ਼ਬਰ ਹਰਭਗਵਾਨ ਸਿੰਘ ਬਰਾੜ ਕੈਨੇਡਾ ਦੀ ਮਾਤਾ ਨਸੀਬ ਕੌਰ ਬਰਾੜ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।