07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਡਾ. ਮਨਮੋਹਨ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ

ਅਜੀਤ ਡੈਸਕ 27-12-2025
ਭਾਰਤ ਦੀ ਅਰਥ-ਵਿਵਸਥਾ ਨੂੰ ਚੁੱਕਣ ਲਈ ਡਾ. ਮਨਮੋਹਨ ਸਿੰਘ ਨੇ ਅਹਿਮ ਕਾਰਜ ਕੀਤੇ-ਡਾ. ਮਾਲਤੀ ਥਾਪਰ
ਮੋਗਾ, 26 ਦਸੰਬਰ (ਸੁਰਿੰਦਰਪਾਲ ਸਿੰਘ)-ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਡਾ. ਮਨਮੋਹਨ ਸਿੰਘ ਦੀ ਪਹਿਲੀ ਬਰਸੀ ਨੂੰ ਗਾਂਧੀ ਮਿਊਜਮ ਮੋਗਾ ਅੰਦਰ ਉਨ੍ਹਾਂ ਦੀ ਫ਼ੋਟੋ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਤੇ ਡਾ. ਪਵਨ ਥਾਪਰ ਪ੍ਰਧਾਨ ਹਰੀਜਨ ਸੇਵਕ ਸੰਘ ਦੀ ਅਗਵਾਈ ਹੇਠ ਮਨਾਈ ਗਈ | ਇਸ ਮੌਕੇ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਹਰੀ ਸਿੰਘ ਖਾਈ ਪ੍ਰਧਾਨ ਜ਼ਿਲ੍ਹਾ ਕਾਂਗਰਸ, ਪਰਮਿੰਦਰ ਸਿੰਘ, ਰਵੀ ਗਰੇਵਾਲ ਤੇ ਰਵੀ ਪੰਡਤ ਆਦਿ ਸ਼ਾਮਿਲ ਹੋਏ | ਇਸ ਮੌਕੇ ਡਾ. ਮਾਲਤੀ ਥਾਪਰ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਭਾਰਤ ਦੇਸ਼ ਨੂੰ ਉੱਚਾ ਚੁੱਕਣ ਵਾਸਤੇ ਬੜੇ ਅਹਿਮ ਕਾਰਜ ਕੀਤੇ ਤੇ ਉਨ੍ਹਾਂ ਨੇ ਭਾਰਤ ਦੀ ਅਰਥ-ਵਿਵਸਥਾ ਨੂੰ ਉੱਪਰ ਚੁੱਕਿਆ | ਡਾ. ਮਨਮੋਹਨ ਸਿੰਘ ਨੇ ਸਮਾਜ ਨੂੰ ਬਚਾਉਣ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਚਾਲੂ ਕੀਤੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਗ਼ਰੀਬ ਪਰਿਵਾਰ ਕਿਵੇਂ ਆਪਣੇ ਬੱਚੇ ਪੜ੍ਹਾ ਰਹੇ ਹਨ | ਇਸ ਮੌਕੇ ਹਰੀ ਖਾਈ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਲੁਕਾਈ ਵਾਸਤੇ ਬਹੁਤ ਵੱਡੇ-ਵੱਡੇ ਕੰਮ ਕੀਤੇ | ਉਨ੍ਹਾਂ ਕਿਹਾ ਕਿ ਜਦੋਂ ਡਾਕਟਰ ਸਾਹਿਬ ਅਮਰੀਕਾ ਭਾਸ਼ਣ ਦੇਣ ਗਏ ਤਾਂ ਉੱਥੋਂ ਦੀ ਸਭਾ ਨੇ ਪੂਰੇ 15 ਮਿੰਟ ਡਾ. ਮਨਮੋਹਨ ਸਿੰਘ ਦੇ ਭਾਸ਼ਣ ਸੁਣਨ ਤੋਂ ਬਾਅਦ ਤਾੜੀਆਂ ਮਾਰਦੇ ਰਹੇ | ਅਮਰੀਕਾ ਦੇ ਪ੍ਰਧਾਨ ਮੰਤਰੀ ਵੀ ਡਾਕਟਰ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ | ਪੂਰੀ ਦੁਨੀਆ ਅੰਦਰ ਉਨ੍ਹਾਂ ਦੇ ਪ੍ਰਤੀ ਸ਼ਰਧਾ ਭਾਵਨਾ ਸੀ | ਇਸ ਮੌਕੇ ਡਾ. ਪਵਨ ਥਾਪਰ ਨੇ ਕਿਹਾ ਕਿ ਮੈਂ ਜਿੰਨੀ ਵਾਰ ਵੀ ਡਾ. ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਹਰ ਵਾਰ ਮੇਰੀ ਗੱਲ ਨੂੰ ਬੜੀ ਹਲੀਮੀ ਨਾਲ ਸੁਣਿਆ ਤੇ ਹਰ ਇਕ ਇਨਸਾਨ ਤੋਂ ਕੁਝ ਨਾ ਕੁਝ ਸਿੱਖਦੇ ਸਨ ਤੇ ਇੰਨੇ ਉੱਚੇ ਅਹੁਦੇ 'ਤੇ ਬੜੀ ਮਿਹਨਤ ਸਦਕਾ ਪਹੁੰਚੇ ਸਨ | ਡਾ. ਮਨਮੋਹਨ ਸਿੰਘ ਦੇ ਸਮੇਂ 'ਤੇ ਸਾਰੇ ਦੇਸ਼ ਭਾਰਤ ਦੇ ਮਿੱਤਰ ਸਨ | ਇਸ ਮੌਕੇ ਸਾਰੇ ਲੀਡਰ ਸਾਹਿਬਾਨਾਂ ਨੇ ਡਾ. ਮਨਮੋਹਨ ਸਿੰਘ ਨੂੰ ਭਰੇ ਮਨ ਨਾਲ ਯਾਦ ਕਰਦੇ ਹੋਏ ਸੱਚੀ ਸ਼ਰਧਾਂਜਲੀ ਦਿੱਤੀ |
ਪਿਛਲੀ ਖ਼ਬਰ ਸੇਂਟ ਜੌਰਡਨ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਭਾਈ ਪਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਦੇ ਵਿਰੋਧ 'ਚ ਐਸ.ਐਸ.ਪੀ. ਦਫ਼ਤਰ ਬਾਹਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।