29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ੋਨ ਸਮਾਧ ਭਾਈ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਫਸਵੇਂ ਤਿਕੋਣੇ ਮੁਕਾਬਲੇ ਨੇ ਲੋਕਾਂ 'ਚ ਰੌਚਕਤਾ ਵਧਾਈ

ਅਜੀਤ ਡੈਸਕ 08-12-2025
ਸਮਾਧ ਭਾਈ, 7 ਦਸੰਬਰ (ਜਗਰੂਪ ਸਿੰਘ ਸਰੋਆ)-ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਵਿਚ ਜ਼ੋਨ ਸਮਾਧ ਭਾਈ ਤੋਂ ਤਿਕੋਣੇ ਮੁਕਾਬਲੇ ਦੌਰਾਨ ਤਿੰਨੋਂ ਪਾਰਟੀਆਂ ਦੀਆਂ ਅਹਿਮ ਸ਼ਖ਼ਸੀਅਤਾਂ ਨੂੰ ਮਿਲੇ ਥਾਪੜੇ ਨੇ ਚੋਣਾਂ ਦੇ ਤਾਪਮਾਨ ਨੂੰ ਹੋਰ ਵਧਾ ਦਿੱਤਾ ਹੈ | ਕਾਂਗਰਸ ਪਾਰਟੀ ਵਲੋਂ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਦੇ ਕਰੀਬੀ ਟਕਸਾਲੀ ਕਾਂਗਰਸੀ ਭੋਲਾ ਸਿੰਘ ਸ਼ਰਮਾ ਦੀ ਪਤਨੀ ਸਿਮਰਨਜੀਤ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ, ਆਮ ਆਦਮੀ ਪਾਰਟੀ ਨੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਅਤੀ ਕਰੀਬੀ ਸਮਝੇ ਜਾਂਦੇ ਯੂਥ ਆਗੂ ਤਰਸੇਮ ਸਿੰਘ ਸੰਗਮ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਉਨ੍ਹਾਂ ਦੀ ਪਤਨੀ ਬੀਬੀ ਦਵਿੰਦਰ ਕੌਰ ਭਿੰਡਰ ਜੋ ਕਿ ਪਿਛਲੀ ਵਾਰ ਵੀ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹਿ ਚੁੱਕੀ ਹੈ, ਨੂੰ ਆਪਣਾ ਉਮੀਦਵਾਰ ਬਣਾਇਆ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਟਕਸਾਲੀ ਅਕਾਲੀ ਆਗੂ ਇਕੱਤਰ ਸਿੰਘ ਬਰਾੜ ਜੋ ਸ਼੍ਰੋਮਣੀ ਅਕਾਲੀ ਦਲ ਸਰਕਲ ਥਰਾਜ ਦੇ ਪ੍ਰਧਾਨ ਵੀ ਹਨ, ਦੀ ਪਤਨੀ ਸ਼ਿੰਦਰਪਾਲ ਕੌਰ ਥਰਾਜ ਨੂੰ ਉਮੀਦਵਾਰ ਬਣਾਇਆ ਹੈ | ਤਿੰਨੋਂ ਉਮੀਦਵਾਰਾਂ ਦਾ ਪਿਛੋਕੜ ਸਿਆਸਤ ਪੱਖੀ ਹੋਣ ਸਦਕਾ ਇਹ ਜਾਣੇ ਪਛਾਣੇ ਚਿਹਰੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਪੂਰਾ ਤਾਣ ਲਗਾਉਣਗੇ | ਇਨ੍ਹਾਂ ਵੋਟ ਨਤੀਜਿਆਂ ਨੂੰ ਆਉਣ ਵਾਲੇ 2027 ਵਿਧਾਨ ਸਭਾ ਚੋਣਾਂ ਦੇ ਟਰਾਇਲ ਵਜੋਂ ਵੀ ਦੇਖਿਆ ਜਾ ਰਿਹਾ ਹੈ ਜਿਸ ਕਰਕੇ ਸਿਆਸੀ ਪਾਰਟੀਆਂ ਦੇ ਆਗੂਆਂ, ਪਾਰਟੀ ਵਰਕਰਾਂ ਤੇ ਵੋਟਰਾਂ ਵਿਚ ਚੋਣਾਂ ਦੇ ਨਤੀਜਿਆਂ ਤੱਕ ਭਰਪੂਰ ਰੋਚਕਤਾ ਦੇਖਣ ਨੂੰ ਮਿਲੇਗੀ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ-ਪ੍ਰਧਾਨ ਹਰੀ ਸਿੰਘ ਖਾਈ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ-ਚੇਅਰਮੈਨ ਸੰਧੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।