29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪ੍ਰਧਾਨ ਜਸਵੀਰ ਸਿੰਘ ਸ਼ਾਹ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 08-12-2025
ਕਿਸ਼ਨਪੁਰਾ ਕਲਾਂ, 7 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਨਾਮੀ ਸ਼ਾਹ ਪਰਿਵਾਰ ਦੇ ਮੁਖੀ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਅਮਰੀਕਾ ਦੇ ਪੁੱਤਰ ਤੇ ਮੰਨੀ ਪ੍ਰਮੰਨੀ ਨਾਮਵਰ ਸ਼ਖ਼ਸੀਅਤ ਉੱਘੇ ਸਮਾਜ ਸੇਵੀ ਇੰਦਰਜੀਤ ਸਿੰਘ ਸ਼ਾਹ ਬਲਾਕ ਸੰਮਤੀ ਮੈਂਬਰ ਦੇ ਵੱਡੇ ਭਰਾ ਪ੍ਰਧਾਨ ਜਸਵੀਰ ਸਿੰਘ ਸ਼ਾਹ ਦਾ ਬੀਤੇ ਦਿਨ ਦਸਮੇਸ਼ ਪਬਲਿਕ ਹਾਈ ਸਕੂਲ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਅਮਰੀਕਾ ਦੇ ਪਰਿਵਾਰ ਨਾਲ ਸਬੰਧਿਤ ਤੇ ਉੱਘੇ ਸਮਾਜ ਸੇਵੀ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ ਦੇ ਵੱਡੇ ਭਰਾ ਪ੍ਰਧਾਨ ਜਸਵੀਰ ਸਿੰਘ ਸ਼ਾਹ ਦੀ ਸ਼ਖ਼ਸੀਅਤ ਇਲਾਕੇ 'ਚ ਹਮੇਸ਼ਾ ਜਾਣ ਪਛਾਣ ਦੀ ਮੁਹਤਾਜ ਨਹੀਂ | ਜਿੱਥੇ ਵੀ ਸ਼ਾਹ ਪਰਿਵਾਰ ਦਾ ਨਾਮ ਲੱਗਦਾ ਹੈ, ਉੱਥੇ ਵਿਕਾਸ, ਸਹਿਯੋਗ ਤੇ ਦਿਲਦਾਰੀ ਦੀ ਗੂੰਜ ਆਪੇ ਹੀ ਸੁਣਾਈ ਦਿੰਦੀ ਹੈ | ਸਕੂਲ ਪ੍ਰਬੰਧਕਾਂ ਵਲੋਂ ਸਿਰੋਪਾਓ, ਮਾਣ ਪੱਤਰ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਨੇ ਦਰਸਾਇਆ ਕਿ ਸ਼ਾਹ ਪਰਿਵਾਰ ਸਿਰਫ਼ ਪਿੰਡ ਦਾ ਨਹੀਂ, ਬਲਕੇ ਇਲਾਕੇ ਦਾ ਮਾਣ ਹੈ | ਇਸ ਮੌਕੇ ਸਰਪ੍ਰਸਤ ਪਿ੍ੰਸੀਪਲ ਸੁਖਦੇਵ ਸਿੰਘ ਸਿੱਧੂ, ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ, ਪਿ੍ੰਸੀਪਲ ਕਮਲਜੀਤ ਕੌਰ ਸਿੱਧੂ, ਮਨਦੀਪ ਸਿੰਘ ਕੋਕਰੀ, ਧਾਰਮਿਕ ਟੀਚਰ ਚਰਨਜੀਤ ਕੌਰ, ਹੰਸ ਕੁਮਾਰ ਪੱਬੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਾਣਾ ਮੰਡੀ ਨੱਥੂਵਾਲਾ ਗਰਬੀ ਦੇ ਸ਼ੈੱਡ ਲਈ 35 ਲੱਖ ਦੀ ਗਰਾਂਟ ਮਨਜ਼ੂਰ ਅਗਲੀ ਖ਼ਬਰ ਨਿਊ ਟਾਊਨ ਮੋਗਾ ਗਲੀ ਨੰਬਰ 2 'ਚ ਸੀਵਰੇਜ ਜਾਮ ਦੀ ਸਮੱਸਿਆ ਹੋਈ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।