29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦਿੱਲੀ ਦੇ 'ਆਪ' ਲੀਡਰਾਂ ਦੀ ਪੰਜਾਬ ਦੇ ਬਿਜਲੀ ਵਿਭਾਗ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਹੁਣ ਖੁੱਲ੍ਹੇਆਮ ਸਾਹਮਣੇ ਆਈ-ਪੀਰ ਮੁਹੰਮਦ

ਅਜੀਤ ਡੈਸਕ 08-12-2025
ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਪਟਿਆਲਾ ਵਿਚ ਪੀ. ਐਸ.ਪੀ. ਸੀ. ਐਲ., ਪੀ.ਐਸ.ਟੀ.ਸੀ.ਐਲ. ਤੇ ਬੀ.ਬੀ.ਐਮ.ਬੀ. ਦੇ 1000 ਤੋਂ ਵੱਧ ਇੰਜੀਨੀਅਰਾਂ ਨੇ ਬਿਜਲੀ ਮੰਤਰੀ ਦੀ ਰਾਜਨੀਤਕ ਦਖ਼ਲ-ਅੰਦਾਜ਼ੀ ਤੇ ਪਾਵਰ ਸੈਕਟਰ ਦੀ ਵੰਡ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੱਖ ਸਾਬਤ ਕਰਦੇ ਹਨ ਕਿ ਮੰਤਰੀ ਸੰਜੀਵ ਅਰੋੜਾ ਬਿਜਲੀ ਪ੍ਰਬੰਧਨ ਨਹੀਂ, ਰਾਜਨੀਤਕ ਫ਼ਾਇਦਿਆਂ ਲਈ ਤਬਾਹੀ ਦੇ ਖੇਡ ਨੂੰ ਅੱਗੇ ਵਧਾ ਰਹੇ ਹਨ | ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕੇਂਦਰ ਵਲੋਂ ਪੰਜਾਬ 'ਤੇ ਥੋਪਿਆ ਜਾ ਰਿਹਾ ਬਿਜਲੀ ਸੋਧ ਬਿੱਲ ਜਿਸ 'ਤੇ ਪੰਜਾਬ ਸਰਕਾਰ ਅਤੇ ਮੰਤਰੀ ਦੀ ਚੁੱਪ ਇਸ ਮਿਲੀਭੁਗਤ ਨੂੰ ਹੋਰ ਸਾਫ਼ ਕਰਦੀ ਹੈ | ਅਸੀਂ ਪਹਿਲਾਂ ਹੀ ਕਹਿ ਰਹੇ ਸੀ ਕਿ ਇਹ ਚੁੱਪੀ ਸੌਦੇਬਾਜ਼ੀ ਦਾ ਨਤੀਜਾ ਹੈ | ਪੀਰ ਮੁਹੰਮਦ ਨੇ ਕਿਹਾ ਬਿਜਲੀ ਮੰਤਰੀ ਗੁਰੂ ਨਾਨਕ ਸਾਹਿਬ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਸਥਿਤ ਕੀਤੇ ਗਏ ਗੁਰੂ ਨਾਨਕ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਲਈ ਵੀ ਕਾਹਲੇ ਹਨ | ਇਹ ਪੰਜਾਬ ਦੀਆਂ ਜਾਇਦਾਦਾਂ ਵੇਚਣ ਤੋਂ ਇਲਾਵਾ ਇਤਿਹਾਸਕ ਵਿਰਾਸਤ ਖ਼ਿਲਾਫ਼ ਸੋਚ ਵਿਚੋਂ ਨਿਕਲਦਾ ਕਦਮ ਹੈ |
ਪਿਛਲੀ ਖ਼ਬਰ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਦੀ ਵਿਦਿਆਰਥਣ ਸੁਨੈਨਾ ਨੇ ਪੂਰੇ ਪੰਜਾਬ 'ਚੋਂ 9ਵਾਂ ਸਥਾਨ ਹਾਸਲ ਕੀਤਾ ਅਗਲੀ ਖ਼ਬਰ ਸਰਕਾਰੀ ਮਾਡਲ ਸਕੂਲ ਕੁੱਲਰੀਆਂ ਵਿਖੇ ਸੰਸਕਿ੍ਤਿਕ ਐਕਸਚੇਂਜ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।