13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਪੱਧਰੀ ਸਾਇੰਸ ਸਟਰੀਮ ਦੀ ਪ੍ਰਦਰਸ਼ਨੀ ਵਿਚ ਓਵਰ ਆਲ ਟਰਾਫੀ ਜਿੱਤੀ

ਅਜੀਤ ਡੈਸਕ 06-12-2025
ਮੋਗਾ, 5 ਦਸੰਬਰ (ਜਸਪਾਲ ਸਿੰਘ ਬੱਬੀ)-ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਲੜਕੇ ਦੇ ਵਿਦਿਆਰਥੀਆਂ ਨੇ ਸਾਇੰਸ ਮੇਲਿਆਂ ਵਿਚ ਓਵਰ ਆਲ ਟਰਾਫੀ ਜਿੱਤੀ | ਸਕੂਲ ਮੁਖੀ ਦੀਪਕ ਮਿੱਤਲ, ਰਜਨੀ, ਮਨਪ੍ਰੀਤ ਕੌਰ, ਸਟੇਟ ਐਵਾਰਡੀ ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਵੀਰਪਾਲ ਕੌਰ ਜਮਾਤ ਬਾਰ੍ਹਵੀਂ ਨੇ 3100 ਰੁਪਏ ਦੇ ਇਨਾਮ ਨਾਲ ਪਹਿਲਾ ਸਥਾਨ, ਮਨਪ੍ਰੀਤ ਕੌਰ ਜਮਾਤ ਗਿਆਰ੍ਹਵੀਂ ਨੇ 2100 ਰੁਪਏ ਦੇ ਇਨਾਮ ਨਾਲ ਦੂਸਰਾ ਸਥਾਨ, ਰੁਪਿੰਦਰ ਕੌਰ ਜਮਾਤ ਬਾਰ੍ਹਵੀਂ ਨੇ 1100 ਰੁਪਏ ਦੇ ਨਾਲ ਤੀਸਰਾ ਸਥਾਨ ਅਤੇ ਜਸ਼ਨਦੀਪ ਸਿੰਘ ਜਮਾਤ ਬਾਰ੍ਹਵੀਂ ਨੇ 1100 ਰੁਪਏ ਦੇ ਨਾਲ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਸੁਖਰਾਜ ਸਿੰਘ ਜਮਾਤ ਅੱਠਵੀਂ, ਲਵਜੀਤ ਸਿੰਘ ਦਸਵੀਂ ਅਤੇ ਅਰਮਾਨ ਸਿੰਘ ਨੌਵੀਂ ਨੇ ਦੂਸਰਾ ਸਥਾਨ ਹਾਸਲ ਕੀਤਾ | ਬਲਾਕ ਪੱਧਰੀ ਟੀਚਰ ਫੈਸਟ ਵਿਚ ਪਲਵੀ ਸਾਇੰਸ ਮਿਸਟੈੱ੍ਰਸ ਨੇ ਦੂਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਪੱਧਰੀ ਸਾਇੰਸ ਡਰਾਮੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਸਾਇੰਸ ਡਰਾਮੇ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਿਸ਼ੋਰ ਸਿੱਖਿਆ ਪ੍ਰੋਗਰਾਮ ਵਿਚ ਥੌਮਸ ਜਮਾਤ ਗਿਆਰ੍ਹਵੀਂ ਨੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿਚ 4000 ਰੁਪਏ ਦਾ ਨਗਦ ਇਨਾਮ ਪ੍ਰਾਪਤ ਕਰਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਪਰਮਿੰਦਰ ਕੌਰ, ਸੋਨੰੂ ਸਿੰਘਲ, ਪਰਮਜੀਤ ਕੌਰ ਗਿੱਲ, ਅੰਜੂ ਬਾਲਾ, ਪਲਵੀ, ਪਰਵਿੰਦਰ ਕੌਰ, ਰੁਪਿੰਦਰ ਕੌਰ, ਗੀਤੂ ਚੋਪੜਾ, ਸੁਖਜਿੰਦਰ ਸਿੰਘ, ਹਰਦੀਪ ਕੌਰ, ਨੇਹਾ ਆਕਾਸ਼ਦੀਪ ਸਿੰਘ, ਨਰਿੰਦਰ ਸਿੰਘ, ਚਮਕੌਰ ਸਿੰਘ, ਜਗਸੀਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਗੁਰਦੀਪ ਸਿੰਘ ਨੇ ਜਥੇਦਾਰ ਮਾਹਲਾ ਨਾਲ ਪਿਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਦਿੱਤਾ ਅਜੀਤਵਾਲ ਰੇਲ ਪਟੜੀ 'ਤੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।