13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 06-12-2025
ਨਿਹਾਲ ਸਿੰਘ ਵਾਲਾ, 5 ਦਸੰਬਰ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪ੍ਰਦਾਇ ਦੇ ਬਾਨੀ ਸੁਆਮੀ ਸੰਤ ਦਰਬਾਰਾ ਸਿੰਘ ਦੀ ਚਲਾਈ ਹੋਈ ਮਰਿਯਾਦਾ ਅਨੁਸਾਰ ਤੇ ਸੁਆਮੀ ਸੰਤ ਜ਼ੋਰਾ ਸਿੰਘ ਲੋਪੋ ਵਾਲਿਆਂ ਦੇ ਹੁਕਮਾਂ ਅਨੁਸਾਰ ਲੋਪੋ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਸੰਤ ਆਸ਼ਰਮ ਲੋਪੋ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨਾਂ 'ਚ ਦਰਬਾਰ ਸੰਪ੍ਰਦਾਇ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਸੁਆਮੀ ਸੰਤ ਦਰਬਾਰਾ ਸਿੰਘ ਦੁਆਰਾ ਰਚਿਤ ਕਾਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰਬਾਣੀ ਸ਼ਬਦ ਦੀ ਕਥਾ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਨੇ ਕਿਹਾ ਕਿ ਨਾਮ ਸਿਮਰਨ ਦਾ ਮਨੁੱਖੀ ਜੀਵ ਆਤਮਾ ਲਈ ਬਹੁਤ ਵੱਡਾ ਮਹਾਤਮ ਮੰਨਿਆ ਗਿਆ ਹੈ ਜਿਸ ਦਾ ਸਿਮਰਨ ਕਰਕੇ ਜੀਵ ਆਪਣੇ ਆਵਾ ਗਾਉਣ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ | ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਬਸੰਤ ਸਿੰਘ ਲੋਪੋ, ਡਾ. ਰਣਧੀਰ ਸਿੰਘ ਲੋਪੋ, ਕੁਲਵੰਤ ਸਿੰਘ ਰਸੂਲਪੁਰ, ਚਮਕੌਰ ਸਿੰਘ ਭੋਡੀਪੁਰਾ, ਫੌਜੀ ਜ਼ੋਰਾ ਸਿੰਘ ਕਾਲੇਕੇ, ਪੂਰਨ ਸਿੰਘ ਬੁਰਜ ਕਲਾਲਾ, ਦਰਸ਼ਨ ਸਿੰਘ ਪੰਡੋਰੀ, ਸੁਖਦੇਵ ਸਿੰਘ ਬੀੜ ਰਾਊਕੇ, ਜ਼ੋਰਾ ਸਿੰਘ ਰਾਏਕੋਟ, ਹਰਬੰਸ ਸਿੰਘ ਮਾਣੰੂਕੇ, ਨਛੱਤਰ ਸਿੰਘ ਰਸੂਲਪੁਰ, ਲਾਭ ਸਿੰਘ ਅਹਿਮਦਗੜ੍ਹ, ਬੁੱਧ ਸਿੰਘ ਲੋਪੋ, ਅਮਰਜੀਤ ਸਿੰਘ ਮੀਨੀਆਂ, ਕੇਵਲ ਸਿੰਘ ਮਹਿਲ ਕਲਾਂ, ਕੁਲਵੰਤ ਸਿੰਘ ਘੋਲੀਆ, ਸਰਬਜੀਤ ਸਿੰਘ ਮੱਲ੍ਹਾ, ਬਚਨ ਸਿੰਘ ਬਾਰਨਹਾੜਾ, ਕੁਲਵੰਤ ਸਿੰਘ ਲੋਪੋ, ਮਨਪ੍ਰੀਤ ਸਿੰਘ ਮੰਤਰੀ, ਗੁਰਮੇਲ ਸਿੰਘ ਲੋਪੋ, ਅਜੈਬ ਸਿੰਘ ਚੌਂਕੀਮਾਨ, ਫੌਜੀ ਤਿ੍ਲੋਚਨ ਸਿੰਘ ਮੱਲ੍ਹਾ, ਭਾਊ ਗੁਰਮੇਲ ਸਿੰਘ, ਮਾਸਟਰ ਬਲਦੇਵ ਸਿੰਘ ਸੁਧਾਰ, ਜਸਪਾਲ ਸਿੰਘ ਰਾਏਕੋਟ, ਗੁਰਚਰਨ ਸਿੰਘ ਲੋਪੋ, ਪਿ੍ਤਾ ਚੂਹੜਚੱਕ, ਬੱਬੂ ਲੁਧਿਆਣਾ, ਸੋਨੂੰ ਖੋਟੇ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੀਰ ਸਿੰਘ ਸਕੂਲ ਦੇ ਪਿ੍ੰਸੀਪਲ ਭੁਪਿੰਦਰ ਕੌਰ ਪ੍ਰਾਈਡ ਆਫ ਸਕੂਲ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਮੋਗਾ ਵਿਖੇ ਮਨਾਇਆ ਹਥਿਆਰਬੰਦ ਸੈਨਾ ਝੰਡਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।