13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਐਸ. ਐਫ. ਸੀ. ਸਕੂਲ ਵਿਚ ਪੁਸਤਕ ਮੇਲਾ ਕਰਵਾਇਆ

ਅਜੀਤ ਡੈਸਕ 06-12-2025
ਧਰਮਕੋਟ, 5 ਦਸੰਬਰ (ਪਰਮਜੀਤ ਸਿੰਘ)-ਇਲਾਕੇ ਦੀ ਮਸ਼ਹੂਰ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ (ਪੂਰਬੀ) ਵਿਚ ਸ਼ੇਅਰ ਡਿਸਕਵਰ ਯੂਅਰਸੈਲਫ ਥਰੂ ਸਟੋਰੀ ਜਲੰਧਰ ਵਲੋਂ ਪੁਸਤਕ ਮੇਲਾ ਲਗਾਇਆ ਗਿਆ | ਇਸ ਪੁਸਤਕ ਮੇਲੇ ਵਿਚ ਕਹਾਣੀਆਂ, ਕਵਿਤਾਵਾਂ, ਸਾਹਿਤ, ਚੁਟਕਲੇ ਆਦਿ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ | ਇਹ ਕਿਤਾਬਾਂ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਵਿਚ ਉਪਲਬਧ ਸਨ | ਇਸ ਮੇਲੇ ਵਿਚ ਚੌਥੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ 'ਤੇ ਸਕੂਲ ਪਿ੍ੰਸੀਪਲ ਮਨੀਸ਼ਾ ਕੌਸ਼ਿਕ ਨੇ ਬੱਚਿਆਂ ਨੂੰ ਪੁਸਤਕ ਮੇਲੇ ਬਾਰੇ ਜਾਣੂ ਕਰਾਉਂਦੇ ਹੋਏ ਕਿਹਾ ਕਿ ਪੁਸਤਕ ਮੇਲੇ ਗਿਆਨ, ਸਭਿਆਚਾਰ ਅਤੇ ਸਿੱਖਿਆ ਦੇ ਅਦਭੁਤ ਕੇਂਦਰ ਹੁੰਦੇ ਹਨ | ਇਹ ਨਾ ਸਿਰਫ਼ ਪੜ੍ਹਨ ਦੀ ਆਦਤ ਨੂੰ ਵਧਾਉਂਦੇ ਦਿੰਦੇ ਹਨ ਸਗੋਂ ਵਿਦਿਆਰਥੀਆਂ ਦੀ ਯਾਦ ਸ਼ਕਤੀ ਅਤੇ ਸਿਖਲਾਈ ਦੀ ਸਮਰੱਥਾ ਵੀ ਵਧਾਉਂਦੇ ਹਨ | ਇਸ ਮੌਕੇ ਸਕੂਲ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ, ਸ਼੍ਰੀਮਤੀ ਸ਼ੀਨਮ ਜਿੰਦਲ ਅਤੇ ਸ਼੍ਰੀਮਤੀ ਸਰੋਜ ਰਾਣੀ ਜਿੰਦਲ ਨੇ ਵੀ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਬੀ.ਐੱਡ. ਕਾਲਜ ਢੁੱਡੀਕੇ ਵਿਖੇ ਵਿਕਸਿਤ ਯੁਵਾ ਭਾਰਤ ਪਾਰਲੀਮੈਂਟ ਪ੍ਰੋਗਰਾਮ ਤਹਿਤ ਸਮਾਗਮ ਅਗਲੀ ਖ਼ਬਰ ਡੀ.ਏ.ਵੀ., ਕੇ.ਆਰ.ਬੀ. ਸਕੂਲ ਨੇ ਮਨਾਇਆ ਖੇਡ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।