13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋਂ ਜ਼ਿਲ੍ਹਾ ਮੋਗਾ 'ਚ ਡਗਰੂ ਰੇਲਵੇ ਟਰੈਕ ਕੀਤਾ ਜਾਮ, ਕਿਸਾਨਾਂ ਨੂੰ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 06-12-2025
ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਵਲੋਂ ਬਿਜਲੀ ਸੋਧ ਬਿੱਲ 2025 ਰੱਦ ਕਰਵਾਉਣ ਲਈ ਪੰਜਾਬ ਭਰ 'ਚ 2 ਘੰਟੇ ਰੇਲਾਂ ਦੇ ਚੱਕੇ ਜਾਮ ਦੀ ਕਾਲ 'ਤੇ ਜ਼ਿਲ੍ਹਾ ਮੋਗਾ ਵਿਚ ਕਿਸਾਨ ਮਜ਼ਦੂਰ ਜਥੇਬੰਦੀ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਆਗੂ ਹਰਮੰਦਰ ਸਿੰਘ ਡੇਮਰੂ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਜਗਮੋਹਨ ਸਿੰਘ ਕੰਗ, ਬੀ.ਕੇ.ਯੂ. ਏਕਤਾ ਆਜ਼ਾਦ ਦੇ ਲਖਵੀਰ ਸਿੰਘ ਦੌਧਰ, ਬੀ.ਕੇ.ਯੂ. ਬਹਿਰਾਮ ਕੇ ਦੇ ਬਲਵੰਤ ਸਿੰਘ ਬਹਿਰਾਮ ਕੇ ਦੀ ਅਗਵਾਈ ਹੇਠ ਡਗਰੂ ਤੇ ਘੱਲ ਕਲਾਂ ਰੇਲਵੇ ਟਰੈਕ ਜਾਮ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਧੂਅ ਧੂਅ ਕੇ ਬੱਸਾਂ ਵਿਚ ਲੱਦਿਆ ਗਿਆ ਤੇ ਘੱਲ ਕਲਾਂ ਥਾਣੇ ਵਿਚ ਲਿਆਂਦਾ ਗਿਆ ਤੇ ਦੂਜੇ ਪਾਸੇ ਮੋਗਾ ਰੇਲਵੇ ਟਰੈਕ ਜਾਮ ਕਰਨ ਲਈ ਆਏ ਕਿਸਾਨ ਆਗੂ ਗੁਰਦੇਵ ਸਿੰਘ ਸ਼ਾਹ ਵਾਲਾ, ਗੁਰਮੇਲ ਸਿੰਘ ਲੋਹਗੜ੍ਹ, ਗੁਰਭੇਜ ਸਿੰਘ, ਰਣਜੀਤ ਸਿੰਘ ਬੁੱਟਰ ਤੇ ਹੋਰ 35 ਕਿਸਾਨਾਂ ਨੂੰ ਗਿ੍ਫ਼ਤਾਰ ਕਰਕੇ ਘੱਲ ਕਲਾਂ ਥਾਣੇ ਵਿਚ ਲਿਆਂਦਾ ਗਿਆ | ਪੂਰੇ 3 ਘੰਟੇ ਮੋਗੇ ਵਿਚ ਦੋ ਥਾਵਾਂ 'ਤੇ ਰੇਲਵੇ ਟਰੈਕ ਜਾਮ ਕੀਤੇ ਗਏ | ਸੈਂਕੜੇ ਕਿਸਾਨਾਂ ਵਲੋਂ 3 ਵਜੇ ਘੱਲ ਕਲਾਂ ਥਾਣੇ ਦਾ ਘਿਰਾਓ ਕਰ ਲਿਆ ਗਿਆ ਤੇ ਇਸ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਨੂੰ ਗਿ੍ਫ਼ਤਾਰ ਕੀਤੇ 30 ਕਿਸਾਨ ਆਗੂਆਂ ਨੂੰ ਰਿਹਾਅ ਕਰਨਾ ਪਿਆ | ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ ਦਾ ਖਰੜਾ ਰੱਦ ਕੀਤਾ ਜਾਵੇ, ਸਰਕਾਰੀ ਜ਼ਮੀਨਾਂ ਵੇਚਣ ਦੀ ਨੀਤੀ ਪੰਜਾਬ ਸਰਕਾਰ ਰੱਦ ਕਰੇ, ਸ਼ੰਭੂ, ਖਨੌਰੀ ਮੋਰਚੇ ਖਦੇੜਨ ਦੀ ਭਰਪਾਈ ਪੰਜਾਬ ਸਰਕਾਰ ਕਰੇ ਤੇ ਹੜ੍ਹਾਂ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਮੋਗਾ, ਅਵਤਾਰ ਸਿੰਘ ਧਰਮ ਸਿੰਘ ਵਾਲਾ, ਬੁੱਕਣ ਸਿੰਘ, ਗੁਰਦੀਪ ਸਿੰਘ ਮਾਹਲਾ, ਗੁਰਦੀਪ ਸਿੰਘ ਵੈਰੋਕੇ, ਬਲਵਿੰਦਰ ਸਿੰਘ ਸੱਦਾ ਸਿੰਘ ਵਾਲਾ, ਜਰਨੈਲ ਸਿੰਘ ਮੋਗਾ, ਸਰਵਨ ਸਿੰਘ ਸੰਧੂ, ਨਿਸ਼ਾਨ ਸਿੰਘ ਸੈਦੇ ਸਾਹ ਵਾਲਾ, ਰਸਾਲ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ ਵਿਰੁੱਧ 8 ਨੂੰ ਸਾੜਾਂਗੇ ਬਿੱਲ ਦੀਆਂ ਕਾਪੀਆਂ-ਬੀ.ਕੇ.ਯੂ. ਪੰਜਾਬ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਨਾਮਜ਼ਦਗੀਆਂ 'ਚ ਆਪ ਸਰਕਾਰ ਨੇ ਕੀਤਾ ਲੋਕਤੰਤਰ ਦਾ ਘਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।