ਨਿਹਾਲ ਸਿੰਘ ਵਾਲਾ, 3 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦਾ ਨਾਮਵਰ ਉੱਘੇ ਸਮਾਜ ਸੇਵੀ ਪਰਿਵਾਰ ਤੇ ਵਿਕਰਾਜ ਪੈਲੇਸ ਨਿਹਾਲ ਸਿੰਘ ਵਾਲਾ ਦੇ ਮੁੱਖ ਪ੍ਰਬੰਧਕ ਹਰਚੰਦ ਸਿੰਘ ਇੰਗਲੈਂਡ ਵਾਲਿਆਂ ਵਲੋਂ ਜਿੱਥੇ ਸਮੇਂ ਸਮੇਂ 'ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਬੱਡੀ ਖੇਡ ਮੇਲਿਆਂ 'ਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ, ਉੱਥੇ ਹਰ ਲੋੜਵੰਦ ਦੇ ਕਿਸੇ ਵੀ ਕਾਰਜ ਨੂੰ ਪੂਰਾ ਕਰਨ ਲਈ ਮਾਇਕ ਸਹਾਇਤਾ ਵੀ ਕਰਨਾ ਆਪਣਾ ਵਡਮੁੱਲਾ ਫ਼ਰਜ਼ ਸਮਝ ਕੇ ਆਪਣੀਆਂ ਕਿਰਤ ਕਮਾਈਆਂ 'ਚੋਂ ਸੇਵਾਵਾਂ ਨਿਭਾਉਂਦੇ ਰਹਿੰਦੇ ਹਨ | ਇਸ ਪਰਿਵਾਰ ਵਲੋਂ ਕੋਰੋਨਾ ਕਾਲ ਦੇ ਸਮੇਂ ਵੀ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਹਰ ਪੱਖ ਤੋਂ ਮਦਦ ਕੀਤੀ, ਉੱਥੇ ਅੱਜ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਲਈ ਨਵੇਂ ਨਾਕਾ ਬੈਰੀਅਰ ਬਣਾ ਕੇ ਭੇਟ ਕੀਤੇ ਗਏ | ਇਸ ਮੌਕੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪੂਰਨ ਸਿੰਘ ਧਾਲੀਵਾਲ ਨੇ ਐਨ.ਆਰ.ਆਈ. ਹਰਚੰਦ ਸਿੰਘ ਇੰਗਲੈਂਡ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਵਿਕਰਾਜ ਪੈਲੇਸ ਦੇ ਮਾਲਕ ਹਰਚੰਦ ਸਿੰਘ ਇੰਗਲੈਂਡ, ਮੈਨੇਜਰ ਜਗਜੀਤ ਸਿੰਘ ਮਾਣੂੰਕੇ, ਜਸਵਿੰਦਰ ਸਿੰਘ ਦੀਦਾਰੇ ਵਾਲਾ, ਸਹਾਇਕ ਮੁਨਸ਼ੀ ਜਸਪ੍ਰੀਤ ਸਿੰਘ, ਹੌਲਦਾਰ ਜਗਜੀਤ ਸਿੰਘ ਆਦਿ ਹਾਜ਼ਰ ਸਨ |