ਬਾਘਾ ਪੁਰਾਣਾ, 3 ਦਸੰਬਰ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਸਬੰਧੀ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਤੇ ਹਲਕਾ ਕੋਆਰਡੀਨੇਟਰ ਧਨਜੀਤ ਸਿੰਘ ਧਨੀ ਵਿਰਕ ਦੀ ਅਗਵਾਈ ਹੇਠ ਬਾਘਾ ਪੁਰਾਣਾ ਵਿਖੇ ਮਹਿੰਦਰਾ ਪੈਲੇਸ 'ਚ ਵਿਸ਼ਾਲ ਮੀਟਿੰਗ ਕੀਤੀ | ਮੀਟਿੰਗ 'ਚ ਹਲਕਾ ਬਾਘਾਪੁਰਾਣਾ ਵਿਖੇ ਕਾਂਗਰਸ ਪਾਰਟੀ ਦੇ ਤਿੰਨ ਧੜਿਆਂ 'ਚੋਂ ਦੋ ਧੜੇ ਭੋਲਾ ਸਿੰਘ ਬਰਾੜ ਅਤੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਨੇ ਇਸ ਮੀਟਿੰਗ 'ਚ ਆਪਸੀ ਮਤਭੇਦ ਨੂੰ ਦੂਰ ਕਰਦਿਆਂ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਇਕ ਮੰਚ 'ਤੇ ਇਕੱਠੇ ਨਜ਼ਰ ਆਏ ਪਰ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਕਾਂਗਰਸੀ ਪਾਰਟੀ ਦੀ ਇਸ ਮੀਟਿੰਗ ਤੋਂ ਦੂਰ ਰਿਹਾ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੋਗਾ ਹਰੀ ਸਿੰਘ ਖਾਈ, ਹਲਕਾ ਕੋਆਰਡੀਨੇਟਰ ਧਨਜੀਤ ਸਿੰਘ ਧਨੀ ਵਿਰਕ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬਰਾੜ, ਭੋਲਾ ਸਿੰਘ ਬਰਾੜ ਸਮਾਧ ਭਾਈ, ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਚੇਅਰਮੈਨ ਗੁਰਚਰਨ ਸਿੰਘ ਚੀਦਾ, ਜੋਧਾ ਸਿੰਘ ਬਰਾੜ, ਸੈਕਟਰੀ ਨਾਹਰ ਸਿੰਘ ਸੁਖਾਨੰਦ, ਅਮਨਦੀਪ ਸਿੰਘ ਰੋਡੇ, ਸਰਪੰਚ ਦਵਿੰਦਰਪਾਲ ਸਿੰਘ ਰਾਜਾ ਸਮਾਲਸਰ, ਸੁਖਜਿੰਦਰ ਸਿੰਘ ਸੁੱਖਾ ਲੰਗੇਆਣਾ, ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਗੁਰਮੇਲ ਕੌਰ, ਸਟੇਜ ਸੈਕਟਰੀ ਗੁਰਜੰਟ ਸਿੰਘ ਐਮ.ਸੀ. ਬਾਘਾ ਪੁਰਾਣਾ ਆਦਿ ਬੁਲਾਰਿਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਆਪ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਹਲਕੇ ਅੰਦਰ ਹੋਰ ਵਿਰੋਧੀਆਂ ਨੂੰ ਖੁੱਲੇ੍ਹਆਮ ਮੈਦਾਨ 'ਚ ਆਉਣ ਦਾ ਚੈਲੰਜ ਕਰਦਿਆਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਉਕਤ ਚੋਣਾਂ ਚ ਤਕੜੇ ਹੋ ਕੇ ਲੜਨ ਦੀ ਹਲਾਸ਼ੇਰੀ ਦਿੱਤੀ | ਇਸ ਸਮੇਂ ਸੂਬੇਦਾਰ ਬਲਵੰਤ ਸਿੰਘ ਰੋਡੇ, ਸਰਪੰਚ ਜਗਸੀਰ ਸਿੰਘ ਨੱਥੂਵਾਲਾ, ਸੁੱਖਾ ਲਧਾਈ ਕੇ, ਰਾਜਾ ਚੰਨੂਵਾਲਾ, ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ, ਬਲਾਕ ਪ੍ਰਧਾਨ ਹਰਦੀਸ਼ ਸਿੰਘ ਸੇਖਾ, ਸ਼ਹਿਰੀ ਪ੍ਰਧਾਨ ਪ੍ਰਦੀਪ ਅਰੋੜਾ, ਹਲਕਾ ਯੂਥ ਪ੍ਰਧਾਨ ਗਗਨ ਸਰਪੰਚ, ਬਲਾਕ ਪ੍ਰਧਾਨ ਕਿਸਾਨ ਕਾਂਗਰਸ ਗੁਰਲਾਭ ਸਿੰਘ ਠੱਠੀ, ਬਲਾਕ ਪ੍ਰਧਾਨ ਕਿਸਾਨ ਕਾਂਗਰਸ ਜਸਪਾਲ ਸਿੰਘ ਆਲਮ ਵਾਲਾ, ਵਾਇਸ ਚੇਅਰਮੈਨ ਸੀਪਾ ਰਾਜੇਆਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਸੁਖਾਨੰਦ, ਸਰਪੰਚ ਯਮਲਾ ਸਿੰਘ, ਕਰਨ ਸਿੰਘ ਬਾਜਵਾ, ਸਾਬਕਾ ਸਰਪੰਚ ਨਗਿੰਦਰ ਸਿੰਘ ਮਾਹਲਾ, ਕੁਲਵਿੰਦਰ ਸਿੰਘ ਫ਼ੌਜੀ ਮਾਹਲਾ, ਹਰਜਿੰਦਰ ਮੱਲਕੇ, ਹੈਪੀ ਸਾਹੋਕੇ, ਜਿੰਮੀ ਸਾਹੋਕੇ, ਗੋਪੀ ਬੰਬੀਹਾ, ਪ੍ਰਧਾਨ ਕਮਲਜੀਤ ਸੁਖਾਨੰਦ,ਗੁਰਮੀਤ ਫੂਲੇਵਾਲਾ ਆਦਿ ਹਾਜ਼ਰ ਸਨ |