05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜੈ ਮਾਂ ਵੈਸ਼ਨੋ ਕਲੱਬ ਸੁਸਾਇਟੀ ਨੇ ਡਾ. ਸੀਮਾਂਤ ਗਰਗ, ਨਵੀਨ ਸਿੰਗਲਾ ਅਤੇ ਦਿਨੇਸ਼ ਗੁਪਤਾ ਨੂੰ ਸੱਦਾ ਪੱਤਰ ਭੇਟ ਕੀਤੇ

ਅਜੀਤ ਡੈਸਕ 22-11-2025
ਮੋਗਾ, 21 ਨਵੰਬਰ (ਅਸ਼ੋਕ ਬਾਂਸਲ)-ਜੈ ਮਾਂ ਵੈਸ਼ਨੋ ਕਲੱਬ ਸੁਸਾਇਟੀ ਵਾਰਡ ਨੰ. 21 ਤੇ ਇਲਾਕੇ ਦੇ ਸਾਰੇ ਨਿਵਾਸੀਆਂ ਦੇ ਸਹਿਯੋਗ ਨਾਲ ਕਲੱਬ ਮੈਂਬਰਾਂ ਨੇ 23 ਨਵੰਬਰ ਨੂੰ ਹੋਣ ਵਾਲੇ ਮਾਂ ਭਗਵਤੀ ਜਾਗਰਣ ਲਈ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਗਰੇਟ ਪੰਜਾਬ ਪਿ੍ੰਟਰ ਡਾਇਰੈਕਟਰ ਨਵੀਨ ਸਿੰਗਲਾ ਤੇ ਸ਼ਿਆਮ ਪ੍ਰੇਮੀ ਦਿਨੇਸ਼ ਗੁਪਤਾ ਨੂੰ ਮਾਂ ਭਗਵਤੀ ਜਾਗਰਣ ਲਈ ਸੱਦਾ ਪੱਤਰ ਭੇਟ ਕੀਤੇ | ਕਲੱਬ ਦੇ ਸਰਪ੍ਰਸਤ ਵਿੱਕੀ ਸਿਤਾਰਾ ਤੇ ਪ੍ਰਧਾਨ ਸ਼ਿਵ ਟੰਡਨ ਨੇ ਐਲਾਨ ਕੀਤਾ ਕਿ ਝੰਡਾ ਪੂਜਣ ਸਮਾਗਮ 23 ਨਵੰਬਰ ਨੂੰ ਸ਼ਾਮ 4 ਵਜੇ ਮੋਗਾ ਦੇ ਅਨੰਦ ਨਗਰ ਵਿਚ ਸਮਾਜ ਸੇਵੀ ਸੋਨੂੰ ਮੋਂਗਾ ਤੇ ਜੋਨੂ ਮੋਂਗਾ ਦੁਆਰਾ ਕੀਤਾ ਜਾਵੇਗਾ | ਭਜਨ ਗਾਇਕ ਰਾਜਨ ਰਾਜ ਅਤੇ ਖੁਸ਼ਪ੍ਰੀਤ ਮਾਂ ਭਗਵਤੀ ਦਾ ਗੁਣਗਾਨ ਕਰਨਗੇ | ਜਾਗਰਣ ਵਿਚ ਲੱਕੀ ਕੂਪਨਾਂ ਰਾਹੀਂ ਦੇਵੀ ਦੀਆਂ ਦੋ ਤਸਵੀਰਾਂ ਅਤੇ ਦੋ ਮੋਬਾਈਲ ਫ਼ੋਨ ਕੱਢੇ ਜਾਣਗੇ | ਇਸ ਮੌਕੇ ਚੇਅਰਮੈਨ ਵਿੱਕੀ ਜਿੰਦਲ, ਦੀਪਕ ਕੌੜਾ ਪ੍ਰੋਜੈਕਟ ਚੇਅਰਮੈਨ, ਉਪ ਪ੍ਰਧਾਨ ਭਰਤ ਗੁਪਤਾ, ਕੈਸ਼ੀਅਰ ਵਿਕਾਸ ਗੁਪਤਾ, ਮੁੱਖ ਸਲਾਹਕਾਰ ਮਨੋਜ ਅਰੋੜਾ, ਸਲਾਹਕਾਰ ਪ੍ਰਥਮ ਬਾਂਸਲ, ਜਨਰਲ ਸਕੱਤਰ ਸੋਨੂੰ ਧਵਨ ਮੌਜੂਦ ਸਨ |
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਖੇਡ ਸਮਾਗਮ ਹਫ਼ਤੇ ਦਾ ਸ਼ੁੱਭ ਆਗਾਜ਼ ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।