10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗਊਸ਼ਾਲਾ ਦੀ ਪਰਿਕਰਮਾ ਦਾ ਸੁੰਦਰੀਕਰਨ ਹੋ ਰਿਹਾ- ਗੋਇਲ

ਅਜੀਤ ਡੈਸਕ 21-11-2025
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਵਿਖੇ ਬਣ ਰਹੇ ਕਮਿਊਨਿਟੀ ਹਾਲ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਉਮੀਦ ਹੈ ਕਿ ਇਹ ਹਾਲ 2026 ਦੇ ਸ਼ੁਰੂ ਵਿਚ ਪੂਰਾ ਹੋ ਜਾਵੇਗਾ | ਇਸ ਦੇ ਨਾਲ ਹੀ ਗਊਸ਼ਾਲਾ ਵਿਖੇ ਸਟਾਫ਼ ਕੁਆਟਰ ਬਣਾਏ ਗਏ ਹਨ ਤੇ ਗਊ ਮਾਤਾ ਦੀ ਪਰਿਕਰਮਾ ਦਾ ਸੁੰਦਰੀਕਰਨ ਹੋ ਰਿਹਾ ਹੈ ਤਾਂ ਜੋ ਗਊ ਭਗਤ ਗਊਆਂ ਦੀ ਸੇਵਾ ਦੇ ਨਾਲ-ਨਾਲ ਗਊਆਂ ਦੀ ਪਰਿਕਰਮਾ ਵੀ ਕਰ ਸਕਣ | ਇਹ ਪ੍ਰੋਜੈਕਟ ਵੀ ਲਗਭਗ ਪੂਰਾ ਹੋ ਰਿਹਾ ਹੈ ਤੇ ਬਹੁਤ ਸੁੰਦਰ ਪਰਿਕਰਮਾ ਬਣ ਜਾਵੇਗੀ ਕਿਉਂਕਿ ਗਊ ਮਾਤਾ ਦੀ ਪਰਿਕਰਮਾ ਕਰਨ ਨਾਲ ਸਾਨੂੰ ਸੁੱਖ ਸ਼ਾਂਤੀ ਤੇ ਅਨੰਦ ਮਿਲਦਾ ਹੈ | ਇਹ ਜਾਣਕਾਰੀ ਗਊਸ਼ਾਲਾ ਦੇ ਪ੍ਰਧਾਨ ਰਵਿੰਦਰ ਗੋਇਲ ਨੇ ਦਿੱਤੀ | ਉਨ੍ਹਾਂ ਨਾਲ ਐਸ.ਕੇ. ਬਾਂਸਲ ਤੇ ਮਨੀਸ਼ ਸਿੰਗਲਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਪੀ. ਸਨਦੀਪ ਸਿੰਘ ਮੰਡ ਨੂੰ ਸਦਮਾ- ਪਿਤਾ ਦਾ ਦਿਹਾਂਤ ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲ ਯਾਤਰਾ ਨੂੰ ਮਿਲਿਆ ਵੱਡਾ ਹੁੰਗਾਰਾ-ਗੁਣਜੀਤ ਸਿੰਘ ਬਖ਼ਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।