ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਸਰਕਾਰੀ ਅਧਿਕਾਰੀਆਂ ਦੇ ਸਹਿਯੋਗ ਨਾਲ ਇਕ ਸਾਰਥਿਕ ਤੇ ਜਾਣਕਾਰੀ ਭਰਪੂਰ ਆਫ਼ਤ ਪ੍ਰਬੰਧਨ ਸੈਮੀਨਾਰ ਲਗਾਇਆ ਗਿਆ | ਪ੍ਰੋਗਰਾਮ ਦਾ ਸੰਚਾਲਨ ਰਾਮ ਚੰਦਰ ਡੀ.ਡੀ.ਐਮ.ਏ. ਮੋਗਾ ਤੇ ਸੁਖਜਿੰਦਰ ਨੋਡਲ ਅਫ਼ਸਰ ਸਿੱਖਿਆ ਵਿਭਾਗ ਡਿਜਾਸਟਰ ਮੈਨੇਜਮੈਂਟ ਮੋਗਾ ਨੇ ਕੀਤਾ | ਸਭ ਤੋਂ ਪਹਿਲਾਂ ਸਕੂਲ ਚੇਅਰਮੈਨ ਜਸਵੀਰ ਸਿੰਘ ਬਰਾੜ, ਪਿ੍ੰਸੀਪਲ ਵੇਦ ਪ੍ਰਕਾਸ਼ ਸ਼ਰਮਾ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ, ਰਿਵਾਇਤੀ ਸ਼ਾਲ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਪਿ੍ੰਸੀਪਲ ਵਲੋਂ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਅਧਿਆਪਕਾਂ ਨਾਲ ਉਨ੍ਹਾਂ ਦੀ ਜਾਣ ਪਛਾਣ ਕਰਵਾਈ ਗਈ | ਰਾਮ ਚੰਦਰ ਨੇ ਵਿਦਿਆਰਥੀਆਂ ਤੇ ਕੈਲੇਫੋਰਨੀਆ ਸਕੂਲ ਦੀ ਸਮੁੱਚੀ ਅਧਿਆਪਕ ਟੀਮ ਨੂੰ ਸੰਬੋਧਨ ਕਰਦੇ ਹੋਏ ਕੁਦਰਤੀ ਆਫ਼ਤਾਂ ਬਾਰੇ ਜਾਣਕਾਰੀ ਦਿੱਤੀ | ਸੈਮੀਨਾਰ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਨੇ ਇਸ ਸਮੇਂ ਪਹੁੰਚੇ ਮੁੱਖ ਮਹਿਮਾਨਾਂ ਦਾ ਇਸ ਮੁੱਢਲੀ ਜਾਣਕਾਰੀ ਦੇਣ 'ਤੇ ਧੰਨਵਾਦ ਕੀਤਾ | ਇਸ ਤਰ੍ਹਾਂ ਇਹ ਸੈਮੀਨਾਰ ਬਹੁਤ ਹੀ ਜਾਣਕਾਰੀ ਭਰਪੂਰ ਸੀ ਜਿਸ ਵਿਚ ਅਜਿਹੀਆਂ ਕੁਦਰਤੀ ਆਫ਼ਤਾਂ ਦੇ ਪ੍ਰਬੰਧਨ ਲਈ ਮਹੱਤਵਪੂਰਨ ਹੁਨਰ ਤੇ ਜਾਗਰੂਕਤਾ ਪੈਦਾ ਕੀਤੀ ਗਈ ਜੋ ਅਸਲੀ ਜੀਵਨ ਦੀਆਂ ਸਥਿਤੀਆਂ ਵਿਚ ਮਦਦਗਾਰ ਹੁੰਦੀ ਹੈ |