ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ)-ਸਵ: ਪੁਸ਼ਪਾ ਬਾਂਸਲ ਮੈਮੋਰੀਅਲ ਕਿ੍ਕਟ ਟੂਰਨਾਮੈਂਟ ਅਧੀਨ ਅੱਜ ਖੇਡੇ ਗਏ ਲੀਗ ਮੈਚ ਦਾ ਉਦਘਾਟਨ ਪ੍ਰਸਿੱਧ ਡੈਂਟਲ ਸਰਜਨ ਡਾ. ਜੈਦੀਪ ਸ਼ਰਮਾ ਵਲੋਂ ਕੀਤਾ ਗਿਆ ਜਿਸ ਵਿਚ ਸੀ.ਪੀ. ਕ੍ਰਿਕਟ ਅਕੈਡਮੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰਾਈਟ ਫਿਊਚਰ ਅਕੈਡਮੀ ਨੂੰ 286 ਰਨਾਂ ਦੇ ਵੱਡੇ ਅੰਤਰ ਨਾਲ ਹਰਾਇਆ | ਪਹਿਲਾਂ ਬੱਲੇਬਾਜ਼ੀ ਕਰਦਿਆਂ ਸੀ.ਪੀ. ਅਕੈਡਮੀ ਨੇ 40 ਓਵਰਾਂ ਵਿਚ 364/2 ਦਾ ਵਿਸ਼ਾਲ ਸਕੋਰ ਬਣਾਇਆ, ਜਿਸ ਵਿਚ ਯੁਵਰਾਜ ਸ਼ਰਮਾ ਨੇ 202 ਰਨਾਂ ਦੀ ਧਮਾਕੇਦਾਰ ਪਾਰੀ ਤੇ ਨਮਨ ਝੱਟਾ ਨੇ 100 ਰਨਾਂ ਦਾ ਯੋਗਦਾਨ ਦਿੱਤਾ | ਰਚਿਤ ਨੇ ਵੀ 27 ਰਨ ਜੋੜੇ | ਜਵਾਬ ਵਿਚ ਬਰਾਈਟ ਫਿਊਚਰ ਅਕੈਡਮੀ ਦੀ ਟੀਮ 78 ਰਨਾਂ 'ਤੇ ਹੀ ਸਮੇਟ ਗਈ, ਜਿੱਥੇ ਚਿਰਾਗ ਨੇ ਸਭ ਤੋਂ ਵੱਧ 39 ਰਨ ਬਣਾਏ | ਮੈਨ ਆਫ਼ ਦ ਮੈਚ ਯੁਵਰਾਜ ਸ਼ਰਮਾ ਨੂੰ ਚੁਣਿਆ ਗਿਆ ਤੇ ਇਨਾਮ ਸਨੀ ਮਨਚੰਦਾ ਵਲੋਂ ਪ੍ਰਦਾਨ ਕੀਤਾ ਗਿਆ | ਇਸ ਮੌਕੇ ਡਾ. ਸੰਜੀਵ ਕੁਮਾਰ ਸੈਣੀ ਪੈਟਰਨ ਡੀ.ਸੀ.ਏ., ਰਵਿੰਦਰ ਸਿੰਘ ਪ੍ਰਧਾਨ, ਰਾਜੀਵ ਕੁਮਾਰ ਜੁਆਇੰਟ ਸੈਕਟਰੀ, ਪ੍ਰਦੀਪ ਮੋਂਗਾ, ਸਨੀ ਮਨਚੰਦਾ ਅਤੇ ਕਮਲ ਅਰੋੜਾ ਅਪੈਕਸ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਦੇ ਨਾਲ ਹੀ ਕੋਚ ਮਨਜੀਤ ਕੁਮਾਰ, ਬੇਅੰਤ ਸਿੰਘ ਢਿੱਲੋਂ, ਹਰਸ਼ਦੀਪ ਸਿੰਘ, ਕਪਿਲ ਦੇਵ ਤੇ ਹਰਸਿਮਰਨ ਸਿੰਘ ਵੀ ਮੌਜੂਦ ਸਨ |