19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਦੇ ਲੜਕਿਆਂ ਨੇ ਰਾਜਸਥਾਨ ਦੇ ਸੱਭਿਆਚਾਰ ਬਾਰੇ ਜਾਣਕਾਰੀ ਕੀਤੀ ਪ੍ਰਾਪਤ

ਅਜੀਤ ਡੈਸਕ 20-11-2025
ਬਾਘਾ, ਪੁਰਾਣਾ, 19 ਨਵੰਬਰ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦੇ ਲੜਕਿਆਂ ਨੇ ਰਾਜਸਥਾਨ ਦੇ ਜੈਪੁਰ ਸ਼ਹਿਰ ਜਿਸ ਨੂੰ ਪਿੰਕ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਦਾ ਚਾਰ ਦਿਨਾਂ ਦਾ ਟੂਰ ਲਗਾਇਆ | ਬੱਚਿਆਂ ਨੇ ਬਹੁਤ ਹੀ ਦਿਲਚਸਪੀ ਨਾਲ ਰਾਜਸਥਾਨ ਦੀ ਜ਼ਿੰਦਗੀ ਦਾ ਅਧਿਐਨ ਕੀਤਾ, ਉੱਥੋਂ ਦੇ ਲੋਕਾਂ ਦੇ ਖਾਣੇ ਬਾਰੇ ਜਾਣਿਆਂ ਤੇ ਉੱਥੋਂ ਦੀ ਪ੍ਰਸਿੱਧ ਖ਼ੁਰਾਕ ਦਾਲ-ਬਾਟੀ ਦਾ ਸਵਾਦ ਚੱਖਿਆ | ਰਾਜਸਥਾਨ ਦੀ ਭਾਸ਼ਾ ਤੇ ਗੀਤ ਸੰਗੀਤ ਦੇਖਿਆ, ਰਾਜਸਥਾਨ ਦੀਆਂ ਫ਼ਸਲਾਂ ਅਤੇ ਉੱਥੋਂ ਦੇ ਪੱਥਰ, ਚੂਨਾ ਅਤੇ ਹੋਰ ਖਣਿਜਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ | ਜੈਪੁਰ ਦੀਆਂ ਮੁੱਖ ਇਤਿਹਾਸਿਕ ਇਮਾਰਤਾਂ ਦੇਖੀਆਂ ਜਿਨ੍ਹਾਂ ਵਿਚ ਹਵਾ ਮਹਿਲ, ਸਿਟੀ ਪੈਲੇਸ, ਅਮਰ ਫੋਰਟ, ਜਲ ਮਹਿਲ, ਅਲਬਰਟ ਹਾਲ ਮਿਊਜ਼ੀਅਮ, ਬਿਰਲਾ ਮੰਦਰ ਦੇਖਿਆ ਅਤੇ ਕਿਲ੍ਹੇ ਬਾਰੇ ਗਾਈਡ ਨੇ ਰਾਜਿਆਂ ਦੇ ਰਹਿਣ ਸਹਿਣ ਤੇ ਰੱਖਿਆ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਚੋਖੀ ਢਾਣੀ ਵਿਖੇ ਵੀ ਵੱਖ-ਵੱਖ ਪ੍ਰੋਗਰਾਮ ਜਿਵੇਂ ਮੈਜਿਕ ਸੋਅ, ਪੁਤਲੀਆਂ ਦੀ ਖੇਡ ਅਤੇ ਪੁਰਾਤਨ ਲੋਕਾਂ ਦੀਆਂ ਖੇਡਾਂ ਦੇਖੀਆਂ |
ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਜੇਕਰ ਬੱਚੇ ਉਸ ਜਗ੍ਹਾ 'ਤੇ ਜਾ ਕੇ ਜਾਣਕਾਰੀ ਹਾਸਲ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ ਬੌਧਿਕ ਵਿਕਾਸ ਵਿਚ ਵਾਧਾ ਹੁੰਦਾ ਹੈ ਅਤੇ ਬੱਚੇ ਬਹੁਤ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ | ਰਾਜਸਥਾਨ ਦਾ ਇਤਿਹਾਸ ਬਹੁਤ ਅਮੀਰ ਤੇ ਪੁਰਾਤਨ ਹੈ ਜਿਸ ਦਾ ਬੱਚਿਆਂ ਨੇ ਆਨੰਦ ਮਾਣਿਆਂ, ਬੱਚੇ ਬਹੁਤ ਹੀ ਸੰਤੁਸ਼ਟ ਅਤੇ ਖ਼ੁਸ਼ ਸਨ |
ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਬੀ. ਕਾਮ ਦੇ ਦੂਸਰੇ ਤੇ ਚੌਥੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਮੋਗਾ ਜ਼ਿਲ੍ਹਾ ਬਣਨ ਦੀ 30ਵੀਂ ਵਰ੍ਹੇਗੰਢ 'ਤੇ ਵਿਸ਼ੇਸ਼ ਸਮਾਗਮ 24 ਨੂੰ -ਜੱਸ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।