29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੱਖਣ ਵਲੋਂ ਰਾਜ ਪੱਧਰੀ ਭਾਰਤ ਕੋ ਜਾਨੋ ਮੁਕਾਬਲਾ 2025 ਕਰਵਾਇਆ

ਅਜੀਤ ਡੈਸਕ 19-11-2025
ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੱਖਣ ਵਲੋਂ ਗਊਸ਼ਾਲਾ ਭਵਨ ਵਿਖੇ ਰਾਜ ਪੱਧਰੀ ਭਾਰਤ ਕੋ ਜਾਨੋ ਮੁਕਾਬਲਾ 2025 ਦਾ ਸਫ਼ਲਤਾ ਪੂਰਵਕ ਕਰਵਾਇਆ ਗਿਆ | ਮੁਕਾਬਲੇ 'ਚ ਪੰਜਾਬ ਦੱਖਣੀ ਸੂਬੇ ਦੀਆਂ ਵੱਖ-ਵੱਖ ਸ਼ਾਖਾਵਾਂ ਦੇ 21 ਸਕੂਲਾਂ ਨੇ ਭਾਗ ਲਿਆ | 11 ਜੂਨੀਅਰ ਤੇ 21 ਸੀਨੀਅਰ ਟੀਮਾਂ ਨੇ ਭਾਗ ਲਿਆ | ਸਮਾਗਮ ਦਾ ਉਦਘਾਟਨ ਡਾ. ਸੁਰੇਸ਼ ਸਿੰਗਲਾ ਰੀਟਾ. ਐਸ.ਐਮ.ਓ. ਮਾਨਸਾ ਨੇ ਕੀਤਾ ਤੇ ਮੁੱਖ ਮਹਿਮਾਨ ਅਸ਼ੋਕ ਸਦਿਓੜਾ ਬਿ੍ਲ ਇੰਸਟੀਚਿਊਟ ਦੁਆਰਾ ਪੇਸ਼ ਕੀਤਾ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਮਨੋਜ ਮੋਂਗਾ ਸੂਬਾ ਪ੍ਰਧਾਨ ਪੰਜਾਬ ਦੱਖਣੀ ਤੇ ਸੰਦੀਪ ਵਾਟਸ ਰਾਸ਼ਟਰੀ ਗਤੀਵਿਧੀ ਮੈਂਬਰ ਸੰਸਕਾਰ ਉੱਤਰੀ-1 ਖੇਤਰੀ ਸੁਪਰਵਾਈਜ਼ਰ ਨੇ ਕੀਤੀ | ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਵਿਚ ਸਾਡੇ ਦੇਸ਼ ਦੇ ਸ਼ਾਨਦਾਰ ਸੱਭਿਆਚਾਰ, ਇਤਿਹਾਸ, ਧਰਮ ਅਤੇ ਆਧੁਨਿਕ ਭਾਰਤ ਬਾਰੇ ਉਤਸੁਕਤਾ ਪੈਦਾ ਕਰਨਾ ਹੈ ਤਾਂ ਜੋ ਉਹ ਆਪਣੇ ਦੇਸ਼ ਨੂੰ ਪਿਆਰ ਕਰ ਸਕਣ ਅਤੇ ਮਾਣ ਕਰ ਸਕਣ | ਸੀਨੀਅਰ ਵਰਗ ਵਿਚ ਅਬੋਹਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਮੋਗਾ ਦੇ ਡੀ.ਐਨ. ਮਾਡਲ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਕੋਟਕਪੂਰਾ ਮੇਨ ਬਰਾਂਚ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕੋਟਕਪੂਰਾ ਵਿਵੇਕਾਨੰਦ ਸ਼ਾਖਾ ਨੇ ਪਹਿਲਾ ਸਥਾਨ ਹਾਸਲ ਕੀਤਾ | ਦੂਜਾ ਸਥਾਨ ਮੋਗਾ ਸ਼ਾਖਾ ਦੀ ਟੀਮ ਨੇ ਪ੍ਰਾਪਤ ਕੀਤਾ ਤੇ ਤੀਜਾ ਸਥਾਨ ਅਬੋਹਰ ਸ਼ਾਖਾ ਦੀ ਟੀਮ ਨੇ ਪ੍ਰਾਪਤ ਕੀਤਾ | ਵਿਕਟਰ ਛਾਬੜਾ ਨੇ ਸੂਬਾਈ ਪ੍ਰੋਗਰਾਮ ਕੋਆਰਡੀਨੇਟਰ ਵਜੋਂ ਸੇਵਾ ਨਿਭਾਈ | ਡਾ. ਅਨੰਦ ਬਾਂਸਲ ਤੇ ਸੂਬਾਈ ਵਿੱਤ ਸਕੱਤਰ ਨੇ ਸਟੇਜ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕੀਤਾ | ਰਜਿੰਦਰ ਗਰਗ ਖੇਤਰੀ ਸਕੱਤਰ ਸੰਪਰਕ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ | ਮੁਕਾਬਲੇ ਨੂੰ ਸਫਲ ਬਣਾਉਣ ਵਿਚ ਰਾਕੇਸ਼ ਸਚਦੇਵਾ, ਸੁਮਨ ਕਾਂਤ ਵਿਜ, ਸੰਦੀਪ ਵਾਟਸ, ਵਿਕਟਰ ਛਾਬੜਾ, ਅਜੈ ਗੁਪਤਾ ਦੀ ਸੂਬਾਈ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ | ਸੂਬਾਈ ਸਰਪ੍ਰਸਤ ਰਾਜ ਕੁਮਾਰ ਗੁਪਤਾ, ਸੂਬਾਈ ਸੀਨੀਅਰ ਸਲਾਹਕਾਰ ਸ੍ਰੀਨਿਵਾਸ ਬਿਹਾਨੀ ਤੇ ਸੁਭਾਸ਼ ਗੋਇਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਪ੍ਰੋਗਰਾਮ ਵਿਚ ਸੂਬਾ ਪ੍ਰਧਾਨ ਮਨੋਜ ਮੋਂਗਾ, ਸੂਬਾ ਜਨਰਲ ਸਕੱਤਰ ਪ੍ਰਦੀਪ ਬੱਬਰ, ਸੂਬਾ ਖ਼ਜ਼ਾਨਚੀ ਸੀ.ਏ. ਰਾਜ ਕੁਮਾਰ ਮਿੱਤਲ, ਸੂਬਾ ਸੰਗਠਨ ਸਕੱਤਰ ਸੁਮਨ ਕਾਂਤ ਵਿਜ, ਸੂਬਾ ਉਪ ਪ੍ਰਧਾਨ ਲਾਜਪਤ ਰਾਏ ਗੋਇਲ, ਸੂਬਾ ਕੋਆਰਡੀਨੇਟਰ ਸੰਸਕਾਰ ਰਜਿੰਦਰ ਪਪਨੇਜਾ, ਸੂਬਾ ਮਹਿਲਾ ਗਤੀਵਿਧੀ ਕੋਆਰਡੀਨੇਟਰ ਅਰਸ਼ੀ ਬਾਂਸਲ, ਸੂਬਾ ਵਾਤਾਵਰਨ ਮੁਖੀ ਸੁਰੇਸ਼ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਰਾਜ ਕਾਂਸਲ, ਸ਼ਾਖਾ ਪ੍ਰਧਾਨ ਭੂਸ਼ਨ ਲਾਲ ਗਰਗ, ਸਕੱਤਰ ਪ੍ਰਮੋਦ ਜਿੰਦਲ, ਖ਼ਜ਼ਾਨਚੀ ਮੱਖਣ ਜਿੰਦਲ, ਵਿਨੈ ਜਿੰਦਲ ਸ਼ਾਖਾ ਪ੍ਰੋਜੈਕਟ ਇੰਚਾਰਜ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਬਿਹਾਰ ਦੀ ਜਨਤਾ ਨੇ ਇਕ ਵਾਰ ਫਿਰ ਮੋਦੀ ਮਾਡਲ ਨੂੰ ਸਵੀਕਾਰਿਆ-ਅਗਰਵਾਲ, ਤਲਵਾੜ ਅਗਲੀ ਖ਼ਬਰ ਸੁਆਮੀ ਸੰਤ ਮਿੱਤ ਸਿੰਘ ਤੇ ਸੁਆਮੀ ਸੰਤ ਜੋਰਾ ਸਿੰਘ ਦੀ ਬਰਸੀ ਸਮਾਗਮ ਸੰਬੰਧੀ ਧਾਰਮਿਕ ਸਮਾਗਮ 20 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।