ਬਾਘਾ ਪੁਰਾਣਾ, 18 ਨਵੰਬਰ (ਰਿੰਕੂ ਕਾਠਪਾਲ/ਗੁਰਮੀਤ ਸਿੰਘ ਮਾਣੂੰਕੇ)-ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦਾ ਸਾਲਾਨਾ ਸਮਾਗਮ ਐਵਲੂਸਨ 2025 ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਜਾਣਕਾਰੀ ਦਿੰਦੇ ਹੋਏ ਸਕੂਲ ਚੇਅਰਮੈਨ ਨਵਦੀਪ ਸਿੰਘ ਬਰਾੜ ਤੇ ਡਾਇਰੈਕਟਰ ਇੰਜ: ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਹਾਰਵਰਡ ਸਕੂਲ ਦੇ ਵਿਦਿਆਰਥੀ ਇਸ ਸਮਾਗਮ ਦੀ ਪਿਛਲੇ ਵੀਹ ਦਿਨਾਂ ਤੋਂ ਤਿਆਰੀ ਕਰ ਰਹੇ ਸਨ | ਸਮਾਗਮ 'ਚ ਬੱਚਿਆਂ ਨੇ ਭਾਰਤ ਦੇ ਹਰ ਰਾਜ ਦੇ ਲੋਕ ਨਾਚ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ | ਬੱਚਿਆਂ ਨੇ ਕੋਰੀਓਗ੍ਰਾਫਰ ਸੋਨੂੰ ਜੈਕਸ਼ਨ ਤੇ ਉਨ੍ਹਾਂ ਦੀ ਟੀਮ ਤੇ ਸਕੂਲ ਦੇ ਸਟਾਫ ਦੀ ਅਗਵਾਈ ਵਿਚ ਗਿੱਧਾ, ਸੰਮੀ, ਰਾਜਸਥਾਨੀ, ਹਰਿਆਣਵੀ, ਐਕਟ, ਹਿੱਪ ਹੋਪ ਆਦਿ ਲਗਭਗ 35 ਆਈਟਮਾਂ ਤਿਆਰ ਕੀਤੀਆਂ | ਸਮਾਗਮ 'ਚ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਜਿਸ 'ਚ ਜਗਜੀਵਨ ਸਿੰਘ ਗਿੱਲ ਸਰਪੰਚ ਲੁਹਾਰਾ, ਡੀ.ਐਸ.ਪੀ. ਦਲਵੀਰ ਸਿੰਘ, ਇੰਸਪੈਕਟਰ ਜਤਿੰਦਰ ਸਿੰਘ, ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾ ਪੁਰਾਣਾ, ਜਗਸੀਰ ਸਿੰਘ ਕਾਲੇਕੇ ਕਾਂਗਰਸੀ ਆਗੂ, ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ, ਕਮਲਜੀਤ ਸਿੰਘ ਬਰਾੜ ਖੋਟੇ, ਐਡਵੋਕੇਟ ਨਰ ਸਿੰਘ ਬਰਾੜ, ਰਣਜੀਤ ਸਿੰਘ ਟੀਟੂ ਬਰਾੜ ਵਾਇਸ ਪ੍ਰਧਾਨ ਨਗਰ ਕੌਂਸਲ, ਜਸਵੀਰ ਕੌਰ ਬਰਾੜ ਬਾਘਾ ਪੁਰਾਣਾ, ਕਿਸਾਨ ਆਗੂ ਰਵਿੰਦਰ ਸਿੰਘ ਭੋਲਾ ਮਾਣੂੰਕੇ ਆਦਿ ਹਾਜ਼ਰ ਸਨ | ਨਾਮਵਰ ਸ਼ਖਸੀਅਤਾਂ ਨੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਦਾ ਅਨੰਦ ਮਾਣਿਆ ਤੇ ਹੌਂਸਲਾ ਅਫਜ਼ਾਈ ਕੀਤੀ | ਇਸ ਤੋਂ ਬਾਅਦ ਬੋਰਡ ਦੀ ਪ੍ਰੀਖਿਆਵਾਂ ਤੇ ਖੇਡਾਂ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਡਾਇਰੈਕਟਰ ਇੰਜ. ਜਗਦੀਪ ਸਿੰਘ ਬਰਾੜ ਨੇ ਕਿਹਾ ਕਿ ਹਾਰਵਰਡ ਬੱਚਿਆਂ ਦੀ ਅੰਦਰਲੀਆਂ ਪ੍ਰਤਿਭਾਵਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ | ਉਨ੍ਹਾਂ ਨੇ ਸਮਾਗਮ 'ਚ ਪਹੁੰਚੀਆਂ ਸਮੁੱਚੀਆਂ ਸ਼ਖਸੀਅਤਾਂ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ |