30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਪਰਿੰਗ ਡਿਊ ਸਕੂਲ 'ਚ ਸਾਇੰਸ ਪ੍ਰਦਰਸ਼ਨੀ ਲਗਾਈ

ਅਜੀਤ ਡੈਸਕ 19-11-2025
ਅਜੀਤਵਾਲ, 18 ਨਵੰਬਰ (ਹਰਦੇਵ ਸਿੰਘ ਮਾਨ)-ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਚ ਸਾਇੰਸ ਸਿੱਖਿਆ ਗਤੀਵਿਧੀਆਂ ਦੇ ਆਯੋਜਨ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਭਾਗਾਂ ਦੇ ਰਚਨਾਤਮਕ ਤੇ ਗਿਆਨ ਵਰਧਕ ਮਾਡਲ ਪੇਸ਼ ਕੀਤੇ | ਜਿਸ 'ਚ ਸਾਇੰਸ ਤਕਨੀਕ, ਗਣਿਤ, ਸਮਾਜਿਕ ਵਿਗਿਆਨ, ਕਾਮਰਸ ਤੇ ਭਾਸ਼ਾਈ ਸੱਭਿਆਚਾਰਕ ਵਿਰਾਸਤ ਦੇ ਵਿਸ਼ਿਆਂ ਨੂੰ ਇਕ ਹੀ ਛੱਤ ਹੇਠ ਦਰਸਾਇਆ | ਸਾਇੰਸ ਸੈਕਸ਼ਨ 'ਚ ਐਸਿਡ ਰੇਨ, ਗਲੋਬਲ ਵਾਰਮਿੰਗ ਤੇ ਭਾਰਤ ਦੇ ਪਹਾੜੀ, ਦਰਿਆਈ ਤੰਤਰ ਦੀ ਬਣਤਰ ਜਿਹੇ ਵਿਸ਼ਿਆਂ ਨਾਲ ਸੰਬੰਧਿਤ ਆਕਰਸ਼ਕ ਮਾਡਲ ਪੇਸ਼ ਕੀਤੇ ਗਏ | ਇਸ ਸੈਕਸ਼ਨ ਦਾ ਸਭ ਤੋਂ ਜ਼ਿਆਦਾ ਵੇਖਿਆ ਗਿਆ ਮਾਡਲ ਹੋਮ ਡਾਇਲਸਿਸ ਸਿਸਟਮ ਰਿਹਾ | ਭਾਰਤੀ ਅਰਥਵਿਵਸਥਾ ਦਾ ਮਾਡਲ ਵੀ ਦਰਸ਼ਕਾਂ ਲਈ ਖਾਸ ਆਕਰਸ਼ਨ ਬਣਿਆ | ਕਾਮਰਸ ਸੈਕਸ਼ਨ 'ਚ ਸੈਕਟਰ ਆਫ ਇਕਾਨਮੀ ਦਾ ਮਾਡਲ ਸਭ ਤੋਂ ਵਧੀਆ ਰਿਹਾ ਜਿਸ ਨੇ ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ੀਅਰੀ ਸੈਕਟਰ ਦੀ ਭੂਮਿਕਾ ਨੂੰ ਸਪੱਸ਼ਟ ਕੀਤਾ | ਸੋਸ਼ਲ ਸਾਇੰਸ ਸੈਕਸ਼ਨ 'ਚ ਜੁਡੀਸ਼ਰੀ ਸਿਸਟਮ ਦਾ ਮਾਡਲ ਸਭ ਤੋਂ ਪ੍ਰਭਾਵਸ਼ਾਲੀ ਰਿਹਾ ਜਿਸ 'ਚ ਨਿਆਂ ਪ੍ਰਣਾਲੀ ਤੇ ਅਦਾਲਤੀ ਬਣਤਰ ਨੂੰ ਵਿਸਥਾਰ ਨਾਲ ਦਰਸਾਇਆ ਗਿਆ | ਗਣਿਤ ਵਿਭਾਗ 'ਚ ਅਲਜੈਬਿ੍ਕ ਆਈਡੈਂਟਿਟੀ ਦਾ ਮਾਡਲ ਬਹੁਤ ਪਸੰਦ ਕੀਤਾ ਗਿਆ ਜਿਸ ਨੇ ਮੁਸ਼ਕਿਲ ਗਣਿਤਕ ਧਾਰਨਾਵਾਂ ਨੂੰ ਆਸਾਨ ਰੂਪ 'ਚ ਸਮਝਾਇਆ | ਭਾਸ਼ਾ ਤੇ ਸੱਭਿਆਚਾਰਕ ਸੈਕਸ਼ਨ 'ਚ ਤਿਆਰ ਕੀਤਾ ਗਿਆ ਪੁਰਾਣੀ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਦਰਸਾਉਂਦਾ ਵਿਸ਼ੇਸ਼ ਕਲਚਰ ਵਿਚ ਪੰਜਾਬ ਦੇ ਰੀਤੀ ਰਿਵਾਜ਼ਾਂ, ਪਹਿਰਾਵਿਆਂ ਅਤੇ ਲੋਕ-ਜੀਵਨ ਨੂੰ ਦਰਸਾਇਆ ਗਿਆ | ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਪਿ੍ੰਸੀਪਲ ਰੀਨਾ ਜੈਦਕਾ ਅਤੇ ਵਾਈਸ ਪਿ੍ੰਸੀਪਲ ਬੇਅੰਤ ਕੁਮਾਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਇਸ ਸਮੇਂ ਮੈਨੇਜਮੈਂਟ ਤੋਂ ਪ੍ਰੈਜੀਡੈਂਟ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦਰ ਸਿੰਘ ਸਿੱਧੂ, ਹਰਜੀਤ ਸਿੰਘ ਸਿੱਧੂ ਯੂ.ਐਸ.ਏ. ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 25 ਨਵੰਬਰ ਤੱਕ ਮਨਾਇਆ ਜਾਵੇਗਾ-ਬੰਟੀ <br/> ਅਗਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।