09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮੈਕਰੋ ਗਲੋਬਲ ਆਈਲੈੱਟਸ ਤੇ ਸਟੱਡੀ ਵੀਜ਼ਾ ਲਈ ਲੋਕਾਂ ਦੀ ਬਣੀ ਪਹਿਲੀ ਪਸੰਦ-ਡੱਲਾ

ਅਜੀਤ ਡੈਸਕ 04-11-2025
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਆਈਲਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਦੀਆਂ ਵੱਖ-ਵੱਖ ਸੰਸਥਾਵਾਂ 'ਚ ਆਈਲਟਸ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸੰਸਥਾ ਦੁਆਰਾ ਹਰੇਕ ਵਿਦਿਆਰਥੀ ਨੂੰ ਗਰਾਮਰ ਦੇ ਟੈਸਟ ਦੇ ਆਧਾਰ 'ਤੇ ਕਲਾਸ ਦਿੱਤੀ ਜਾਂਦੀ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਧੁਨਿਕ ਤਰੀਕੇ ਨਾਲ ਆਈਲਟਸ ਦੀ ਤਿਆਰੀ ਕਰਵਾਈ ਜਾਂਦੀ ਹੈ | ਜਿੱਥੇ ਵਿਦਿਆਰਥੀ ਲੋੜੀਂਦੇ ਸਕੋਰ ਪ੍ਰਾਪਤ ਕਰ ਸਕਦੇ ਹਨ, ਉੱਥੇ ਹੀ ਅੰਗਰੇਜ਼ੀ ਵਿਸ਼ੇ ਵਿਚ ਕਮਜ਼ੋਰ ਵਿਦਿਆਰਥੀਆਂ ਦੀ ਸਹੂਲਤ ਲਈ ਘਰ ਤਿਆਰੀ ਲਈ ਮੁਫ਼ਤ ਮੈਟੀਰੀਅਲ ਵੀ ਮੁਹੱਈਆ ਕਰਵਾਇਆ ਜਾਂਦਾ ਹੈ | ਸੰਸਥਾ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਵਾਧੂ ਕਲਾਸਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀ ਲੋੜੀਂਦੇ ਬੈਂਡ ਹਾਸਲ ਕਰ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਇਸ ਦੇ ਨਾਲ ਵਿਦਿਆਰਥੀ ਸਟੱਡੀ ਵੀਜ਼ਾ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ | ਸਾਡੀ ਟੀਮ ਕਾਲਜ ਤੇ ਕੋਰਸ ਦੀ ਚੋਣ ਕਰਨ ਵਿਚ ਪੂਰੀ ਮਦਦ ਕਰਦੀ ਹੈ ਤਾਂ ਜੋ ਵਿਦੇਸ਼ ਜਾ ਕੇ ਵਿਦਿਆਰਥੀ ਨੂੰ ਔਖ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਟੂਡੈਂਟਸ ਨਾਲ ਹੀ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ | ਸੰਸਥਾ ਦੁਆਰਾ ਹਰੇਕ ਕੰਮ ਪਾਰਦਰਸ਼ਤਾ ਦੇ ਨਾਲ ਕੀਤਾ ਜਾਂਦਾ ਹੈ ਤੇ ਸਟੱਡੀ ਵੀਜ਼ਾ ਦੇ ਨਾਲ-ਨਾਲ ਓਪਨ ਵਰਕ ਪਰਮਿਟ ਤੇ ਵਿਜ਼ਟਰ ਵੀਜ਼ਾ ਬਾਰੇ ਵੀ ਜਾਣਕਾਰੀ ਲੈ ਸਕਦੇ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ 'ਚ ਜਨਤਕ ਥਾਵਾਂ 'ਤੇ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪ... ਅਗਲੀ ਖ਼ਬਰ ਐਡਵੋਕੇਟ ਧਾਮੀ ਦੇ 5ਵੀਂ ਵਾਰ ਲਗਾਤਾਰ ਪ੍ਰਧਾਨ ਬਣਨ ਨਾਲ ਜ਼ਿਲ੍ਹਾ ਮੋਗਾ ਦਾ ਸ਼੍ਰੋਮਣੀ ਅਕਾਲੀ ਦਲ ਹੋਇਆ ਬਾਗ਼ੋ-ਬਾਗ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।