11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ੍ਰੀ ਕਨ੍ਹਈਆ ਜੀ ਮਿੱਤਰ ਮੰਡਲ ਵਲੋਂ ਸ੍ਰੀ ਸ਼ਾਮ ਪ੍ਰਭੂ ਖਾਟੂ ਜੀ ਦੇ ਜਨਮ ਉਤਸਵ 'ਤੇ ਕਰਵਾਏ ਜਾਗਰਣ 'ਤੇ ਲੱਗੀਆਂ ਰੌਣਕਾਂ

ਅਜੀਤ ਡੈਸਕ 04-11-2025
ਬਾਘਾ ਪੁਰਾਣਾ, 3 ਨਵੰਬਰ (ਟਿੰਕੂ ਕਾਠਪਾਲ)-ਸ੍ਰੀ ਸ਼ਾਮ ਪ੍ਰਭੂ ਖਾਟੂ ਸ਼ਾਮ ਵਾਲੇ ਜੀ ਦਾ ਜਨਮ ਉਤਸਵ 'ਤੇ ਸ਼੍ਰੀ ਕਨ੍ਹਈਆ ਜੀ ਮਿੱਤਰ ਮੰਡਲ ਵਲੋਂ 6ਵਾਂ ਵਿਸ਼ਾਲ ਜਾਗਰਣ ਚੰਨਣ ਵਾਲਾ ਰੋਡ ਖੁੱਲ੍ਹੀ ਗਊਸ਼ਾਲਾ ਦੇ ਸਾਹਮਣੇ ਬਹੁਤ ਹੀ ਧੂਮ-ਧਾਮ ਨਾਲ ਕਰਵਾਇਆ ਗਿਆ ਤੇ ਵੱਡੀ ਗਿਣਤੀ ਵਿਚ ਭਗਤਾਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਜਾਗਰਣ ਮੌਕੇ ਗਣੇਸ਼ ਪੂਜਨ ਚੰਦ ਸਿੰਘ ਪਟਵਾਰੀ ਸ਼ਾਮ ਪੂਜਨ ਰੋਹਿਤ ਠੁਕਰਾਲ ਮਹਾਰਾਜਾ ਸਿਲਕ ਸਟੋਰ ਬਾਘਾ ਪੁਰਾਣਾ, ਪ੍ਰਥਮ ਦਰਸ਼ਨ ਸੰਦੀਪ ਮਹਿਤਾ ਡਾਇਰੈਕਟਰ ਪੰਜਾਬ ਕੋ ਸਕੂਲ ਬਾਘਾ ਪੁਰਾਣਾ, ਰਾਮ ਲਲਾ ਪੂਜਨ ਰਮਨ ਮਿੱਤਲ ਰਿੰਪੀ, ਬਾਲਾ ਜੀ ਪੂਜਨ ਪਵਨ ਠੁਕਰਾਲ ਸੋਨੂੰ ਸਿਲਕ ਸਟੋਰ, ਮਾਲਾ ਅਰਪਣ ਅਮਿਤ ਅਗਰਵਾਲ ਐਡਵੋਕੇਟ ਪੰਪ ਵਾਲੇ ਅਤੇ ਜੋਤੀ ਪੂਜਨ ਸ੍ਰੀਮਤੀ ਮੰਜ਼ਲੀ ਗਰਗ ਆਸਟੇ੍ਰਲੀਆ ਵਾਲਿਆਂ ਵਲੋਂ ਕਰਵਾਇਆ ਗਿਆ ਅਤੇ ਸਹਿਯੋਗੀ ਸੱਜਣ ਨੇ ਵੀ ਵੱਧ ਚੜ੍ਹ ਕੇ ਸੇਵਾ ਕੀਤੀ | ਜਾਗਰਨ ਮੌਕੇ ਜਲੰਧਰ ਕਰਨਾਲ ਜੈਪੁਰ ਤੋਂ ਭਜਨ ਗਾਇਕਾਂ ਨੇ ਸ੍ਰੀ ਖਾਟੂ ਸ਼ਾਮ ਬਾਬਾ ਜੀ ਦੇ ਇਕ ਤੋਂ ਵੱਧ ਭਜਨ ਗਾਇਨ ਕੀਤੇ ਤੇ ਦੋ ਦਿਨ ਪਹਿਲਾਂ ਮੰਡਲ ਵਲੋਂ ਸ਼ਹਿਰ ਬਾਘਾ ਪੁਰਾਣਾ ਵਿਚ ਨਿਸ਼ਾਨ ਯਾਤਰਾ ਵੀ ਕੱਢੀ ਗਈ ਸੀ, ਜਿਸ ਦਾ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ | ਸ੍ਰੀ ਕਨ੍ਹਈਆ ਜੀ ਮਿੱਤਰ ਮੰਡਲ ਬਾਘਾ ਪੁਰਾਣਾ ਦੇ ਪ੍ਰਧਾਨ ਮੋਹਿਤ ਸਿੰਗਲਾ, ਉਪ ਪ੍ਰਧਾਨ ਸਾਹਿਲ ਠੁਕਰਾਲ ਅਤੇ ਪੰਕਜ ਗੁਪਤਾ ਸੈਕਟਰੀ, ਪੰਕਜ ਲੁਥਰਾ ਕੈਸ਼ੀਅਰ, ਸ਼ੁਭਮ ਜੈਦਕਾ ਸਲਾਹਕਾਰ, ਸੰਦੀਪ ਮਹਿਤਾ ਸਲਾਹਕਾਰ, ਅੰਸ਼ ਗਰਗ, ਗੌਤਮ ਗਰਗ, ਦੀਕਸ਼ਤ ਗਰਗ, ਸ਼ਾਮ ਲਾਲ, ਮੁਕੇਸ਼ ਗੋਇਲ ਨੇ ਭਗਤਾਂ ਨੂੰ ਜੀ ਆਇਆ ਆਖਿਆ ਤੇ ਮੰਡਲ ਵਲੋਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ, ਬਾਬਾ ਬਰਫ਼ਾਨੀ ਸੇਵਾ ਮੰਡਲ, ਸ੍ਰੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ, ਸ੍ਰੀ ਰਾਮ ਲੀਲਾ ਉਤਸਵ ਕਮੇਟੀ, ਪ੍ਰਾਚੀਨ ਸ੍ਰੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ, ਸ਼੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ, ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬਾਘਾ ਪੁਰਾਣਾ, ਲਾਈਫ਼ ਲਾਈਨ ਵੈੱਲਫੇਅਰ ਕਲੱਬ, ਸ਼੍ਰੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ, ਬਾਬਾ ਖੇਤਰਪਾਲ ਮੰਦਰ ਪ੍ਰਬੰਧਕ ਕਮੇਟੀ, ਬਾਬਾ ਬਰਫ਼ਾਨੀ ਕਾਵੜ ਸੰਘ, ਹਰ ਹਰ ਮਹਾਦੇਵ ਕਾਵੜ ਸੰਘ , ਜੈ ਮਾਤਾ ਚਿੰਤਪੁਰਨੀ ਲੰਗਰ ਟਰੱਸਟ, ਇਸ ਮੌਕੇ ਕਮਲਜੀਤ ਸਿੰਘ ਬਰਾੜ, ਸੁਕੇਸ਼ ਗਰਗ ਸੇਕਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ, ਨਗਰ ਕੌਂਸਲ ਦੇ ਪ੍ਰਧਾਨ ਸੋਨੀਆ ਗੁਪਤਾ, ਪਵਨ ਗੁਪਤਾ, ਰਾਮ ਗੁਪਤਾ, ਸੰਨੀ ਸਮਾਲਸਰ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਕਿ੍ਕਟ ਅਕੈਡਮੀ ਦਾ ਉਦਘਾਟਨ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਮੋਗਾ ਦੇ ਸਹਿਯੋਗ ਨਾਲ ਸ.ਸ.ਸ.ਸ.ਸ. ਜਲਾਲਾਬਾਦ ਪੂਰਬੀ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।