20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਰਾਸ਼ਟਰੀ ਪੱਧਰ ਦੀ ਕੁਸ਼ਤੀ 'ਚ ਪਹੁੰਚੀ ਬੀ.ਆਰ.ਸੀ. ਕਾਨਵੈਂਟ ਸਕੂਲ ਸਮਾਧ ਭਾਈ ਦੀ ਸੁਖਪ੍ਰੀਤ ਕੌਰ <br/>

ਅਜੀਤ ਡੈਸਕ 19-10-2025
ਸਮਾਧ ਭਾਈ, 18 ਅਕਤੂਬਰ (ਜਗਰੂਪ ਸਿੰਘ ਸਰੋਆ)-ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਦੀ ਹੋਣਹਾਰ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਅੰਡਰ-17 ਦੇ 49 ਕਿੱਲੋ ਭਾਰ ਵਰਗ 'ਚ ਪੰਜਾਬ ਪੱਧਰ 'ਤੇ ਜਿੱਤ ਹਾਸਿਲ ਕਰਕੇ ਰਾਸ਼ਟਰੀ ਪੱਧਰ ਦੀ ਖੇਡ 'ਚ ਆਪਣਾ ਨਾਂਅ ਦਰਜ ਕਰਵਾਇਆ | ਇਸ ਸਮੇਂ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਪਿ੍ੰਸੀਪਲ ਸ਼੍ਰੀਮਤੀ ਕਿਰਨਾ ਰਾਣੀ ਅਤੇ ਸਮੂਹ ਸਟਾਫ਼ ਨੇ ਵਿਦਿਆਰਥਣ ਸੁਖਪ੍ਰੀਤ ਕੌਰ ਦੇ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਮੈਨੇਜਮੈਂਟ ਨੇ ਸਵਾਗਤੀ ਪਰੇਡ ਆਯੋਜਿਤ ਕਰਦਿਆਂ ਢੋਲ ਵਜਾ ਕੇ ਖੁੱਲ੍ਹੀ ਜੀਪ ਰਾਹੀਂ ਪਿੰਡ ਦਾ ਚੱਕਰ ਲਗਾਉਂਦਿਆਂ ਗੁਰਦੁਆਰਾ ਬਾਬਾ ਭਾਈ ਰੂਪ ਚੰਦ ਵਿਖੇ ਨਤਮਸਤਕ ਹੋਏ | ਇਸ ਮੌਕੇ ਜਿੱਥੇ ਖਿਡਾਰਨ ਨੂੰ ਮੈਨੇਜਮੈਂਟ ਤੇ ਪਿ੍ੰਸੀਪਲ ਕਿਰਨਾ ਰਾਣੀ ਵਲੋਂ ਦੇਸੀ ਘਿਉ ਅਤੇ ਟਰਾਫ਼ੀ ਨਾਲ ਨਿਵਾਜਿਆ ਅਤੇ ਉੱਥੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਵਲੋਂ ਬਾਰ੍ਹਵੀਂ ਕਲਾਸ ਤੱਕ ਦੀ ਪੜ੍ਹਾਈ ਮੁਫ਼ਤ ਕਰਨ ਦਾ ਐਲਾਨ ਕੀਤਾ | ਇਸ ਸਮੇਂ ਖਿਡਾਰਨ ਦੇ ਪਿਤਾ ਗੁਰਜੰਟ ਸਿੰਘ ਤੇ ਮਾਤਾ ਰਾਜਵੀਰ ਕੌਰ ਦੇ ਨਾਲ ਉਨ੍ਹਾਂ ਦੇ ਪਿੰਡ ਫੂਲੇਵਾਲਾ ਦੇ ਸਰਪੰਚ ਨਿਰਭੈ ਸਿੰਘ, ਭਰਾ ਬਲਜਿੰਦਰ ਸਿੰਘ, ਪੰਚ ਭਾਰਤ ਸਿੰਘ, ਜਗਸੀਰ ਸਿੰਘ, ਜਗਮੋਹਨ ਸਿੰਘ, ਸਰਪੰਚ ਗੁਰਜੀਤ ਸਿੰਘ ਕੋਠੇ ਭੂਮਰਾਜ ਅਤੇ ਕੋਚ ਸੁਖਸੇਵਕ ਸਿੰਘ ਭਲਵਾਨ, ਅਮਨਦੀਪ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੇ ਵਿਦਿਆਰਥੀ ਨੇ ਆਇਲਟਸ 'ਚ 8 ਬੈਂਡ ਪ੍ਰਾਪਤ ਕੀਤੇ ਅਗਲੀ ਖ਼ਬਰ ਨੈਸ਼ਨਲ ਕਾਨਵੈਂਟ ਸਕੂਲ ਮੋਗਾ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।