14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਏ ਪਿੰਡ ਬੰਬੀਹਾ ਭਾਈ ਦੇ ਨੌਜਵਾਨ

ਅਜੀਤ ਡੈਸਕ 01-09-2025
ਠੱਠੀ ਭਾਈ, 31 ਅਗਸਤ (ਜਗਰੂਪ ਸਿੰਘ ਮਠਾੜੂ)-ਪੰਜਾਬ ਵਿਚ ਆਏ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਮੋਗਾ ਜ਼ਿਲੇ੍ਹ ਦੇ ਪਿੰਡ ਬੰਬੀਹਾ ਭਾਈ ਨਗਰ ਦੀਆਂ ਸੰਗਤਾਂ ਵਲੋਂ ਇਕੱਤਰ ਕੀਤਾ ਰਾਸ਼ਨ ਲੋੜਵੰਦਾਂ ਤੱਕ ਪਹੰੁਚਾਉਣ ਲਈ ਨੌਜਵਾਨ ਸੇਵਾਦਾਰਾਂ ਦੀ ਇਕ ਟੀਮ ਰਵਾਨਾ ਹੋਈ | ਇਸ ਟੀਮ ਵਿਚ ਧਰਮਪ੍ਰੀਤ ਸਿੰਘ, ਰਣਵੀਰ ਰਾਏ, ਰਾਜੂ ਕਾਢੀ, ਮਨਿੰਦਰ ਸਿੱਧੂ, ਖੁਸ਼ਪ੍ਰੀਤ ਸਿੱਧੂ, ਲਾਡੀ ਸਿੰਘ, ਹਰਮਨ ਸਿੱਧੂ, ਚੜ੍ਹ ਸਿੰਘ, ਜੱਗਾ ਧਨੋਆ, ਜੱਗਾ ਸਿੱਧੂ, ਹਰਮਨ ਭੁੱਲਰ, ਰਵੀ ਸਿੰਘ, ਪਾਲ ਸਿੱਧੂ ਨਿੱਕਾ ਧਨੋਆ, ਬਿੱਟੂ ਸਿੰਘ, ਮਨਪ੍ਰੀਤ ਰਾਡੂ, ਟੀਟੂ ਬੰਬੀਹਾ ਆਦਿ ਸ਼ਾਮਲ ਸਨ | ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਇਹ ਰਾਸ਼ਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾ ਕੇ ਉਨ੍ਹਾਂ ਦੇ ਦੁੱਖ ਦਰਦ ਵਿਚ ਸਾਂਝੀਦਾਰ ਬਣਿਆਂ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਪਿੰਡ ਬੰਬੀਹਾ ਭਾਈ ਦੇ ਨੌਜਵਾਨ ਹਰ ਸਮੇਂ ਲੋਕ ਸੇਵਾ ਲਈ ਤਿਆਰ ਰਹਿੰਦੇ ਹਨ ਅਤੇ ਹੜ੍ਹ ਵਰਗੀਆਂ ਆਫ਼ਤਾਂ ਵਿਚ ਆਪਣਾ ਫ਼ਰਜ਼ ਨਿਭਾਉਂਦੇ ਹਨ |
ਪਿਛਲੀ ਖ਼ਬਰ 266 ਲੀਟਰ ਲਾਹਣ ਤੇ 34,500 ਮਿਲੀ ਲੀਟਰ ਅਲਕੋਹਲ ਬਰਾਮਦ-ਮਾਮਲਾ ਦਰਜ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਇਕ ਮੋਟਰਸਾਈਕਲ ਸਮੇਤ ਤਿੰਨ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।