14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਰਜਿੰਦਰ ਸਿੰਘ ਮੱਖਣ ਬਰਾੜ ਹੜ੍ਹ ਪੀੜਤਾਂ ਲਈ ਤਿੰਨ ਟਰੱਕ ਰਾਹਤ ਸਮੱਗਰੀ ਦੇ ਲੈ ਕੇ ਪਹੁੰਚੇ

ਅਜੀਤ ਡੈਸਕ 01-09-2025
ਫਤਹਿਗੜ੍ਹ ਪੰਜਤੂਰ, 31 ਅਗਸਤ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਵਲੋਂ ਬਣਾਏ ਅਬਜ਼ਰਵਰ ਅਤੇ ਸੀਨੀਅਰ ਆਗੂ ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਸਿਹਤ ਸੇਵਾਵਾਂ ਵਲੋਂ ਆਪਣੀ ਟੀਮ ਦੇ ਨਾਲ ਪਹਿਲਾਂ ਵੀ ਹਲਕਾ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰਾਹਤ ਸਮੱਗਰੀ ਦੀ ਵੰਡ ਕਰਕੇ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ¢ ਉਨ੍ਹਾਂ ਵਲੋਂ ਦੂਸਰੀ ਵਾਰ ਫਿਰ ਆਪਣੇ ਨਾਲ ਤਿੰਨ ਟਰੱਕ ਰਾਹਤ ਸਮੱਗਰੀ ਦੇ ਲੈ ਕੇ ਹੜ ਪੀੜਤਾਂ ਦੀ ਮਦਦ ਲਈ ਪਹੁੰਚੇ | ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਯਕੀਨ ਦਿਵਾਇਆ ਕਿ ਅਕਾਲੀ ਦਲ ਦੀਆਂ ਟੀਮਾਂ ਪ੍ਰਭਾਵਿਤ ਖੇਤਰਾਂ 'ਚ ਹਰ ਸੰਭਵ ਮਦਦ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ¢ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਤਲੁਜ ਦਰਿਆ 'ਚ ਪਾਣੀ ਦਾ ਫਿਰ ਤੋਂ ਵਧ ਰਿਹਾ ਉਪਰੋ ਭਾਰੀ ਬਾਰਿਸ਼ ਕਾਰਨ ਹੜ੍ਹ ਨੇ ਧਰਮਕੋਟ ਹਲਕੇ ਦੇ ਧੁੱਸੀ ਬੰਨ ਦੇ ਅੰਦਰ ਕਈ ਪਿੰਡਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ¢ ਜਿਥੇ ਫ਼ਸਲਾਂ ਤਬਾਹ ਹੋਈਆਂ ਉਥੇ ਪਸ਼ੂਆਂ ਦੇ ਚਾਰੇ ਦੀ ਬਰਬਾਦੀ ਨੇ ਲੋਕਾਂ ਨੂੰ ਮੁਸ਼ਕਿਲਾਂ ਵਿਚ ਪਾ ਦਿੱਤਾ ਹੈ¢ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ 300 ਕੁਵਿੰਟਲ ਅਚਾਰ, 200 ਕੁਵਿੰਟਲ ਦਾਲਾ, 100 ਕੁਇੰਟਲ ਚਾਵਲ, 500 ਲੀਟਰ ਸਰੋਂ ਦਾ ਤੇਲ, 700 ਕੁਵਿੰਟਲ ਆਟਾ ,500 ਤਿ੍ਪਾਲਾਂ ਤੇ ਹੋਰ ਘਰੇਲੂ ਸਮਗਰੀ ਦੇ ਤਿੰਨ ਟਰੱਕਾਂ ਰਾਹੀਂ ਖਾਣ-ਪੀਣ ਦੀਆਂ ਵਸਤਾਂ ਤੇ ਹੋਰ ਜ਼ਰੂਰੀ ਸਮਗਰੀ ਪ੍ਰਭਾਵਿਤ ਪਰਿਵਾਰਾਂ ਤੱਕ ਵੰਡੀ ਜਾ ਰਹੀ ਹੈ¢ਇਸ ਮÏਕੇ ਗੁਰਨਾਮ ਸਿੰਘ ਵਿਰਕ ਸਾਬਕਾ ਚੇਅਰਮੈਨ, ਦਵਿੰਦਰ ਸਿੰਘ ਰਣੀਆਂ, ਕੁਲਦੀਪ ਸਿੰਘ ਏਡੀਓ,ਰਜਿੰਦਰ ਸਿੰਘ ਕਪੂਰੇ, ਗੁਰਜੰਟ ਸਿੰਘ ਚਾਹਲ,ਤਜਿੰਦਰ ਸਿੰਘ ਗਿੱਲ,ਬਲਦੇਵ ਸਿੰਘ ਮਹਿਰੋਂ, ਅਵਤਾਰ ਸਿੰਘ ਮਹਿਰੋਂ, ਪੀਏ ਇਕਬਾਲਦੀਪ ਹੈਰੀ, ਜਸਵਿੰਦਰ ਸਿੰਘ ਮਨੇਸ ਖੰਬਾ, ਜਸਵੰਤ ਸਿੰਘ ਕੜਾਏਵਾਲਾ,ਹਰਜੀਵਨਪਾਲ ਢਿੱਲੋਂ, ਮਹਿੰਦਰ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਢੋਲਣੀਆਂ, ਬਲਜੀਤ ਸਿੰਘ ਥਿੰਦ ਸੋਸਲ ਮੀਡੀਆ ਇੰਚਾਰਜ, ਦਲਜੀਤ ਸਿੰਘ, ਮਨਜੀਤ ਸਿੰਘ ਤੂਰ,ਹਰਦਿਆਲ ਸਿੰਘ ਸਾਹਵਾਲਾ,ਦਲਜੀਤ ਸਿੰਘ ਮਦਾਰਪੁਰ, ਬਲਵਿੰਦਰ ਸੰਘੇੜਾ, ਸਰੂਪ ਸਿੰਘ ਸੰਘੇੜਾ, ਜਗੀਰ ਸਿੰਘ ਹਾਜਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਇਕ ਮੋਟਰਸਾਈਕਲ ਸਮੇਤ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਸਿਹਤ ਸੇਵਾਵਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ-ਡਾ. ਰਿਪੁਦਮਨ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।