15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਵਾਲਮੀਕ/ਮਜ਼੍ਹਬੀ ਸਿੱਖ ਮਹਾਂਸਭਾ ਵਲੋਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ

ਅਜੀਤ ਡੈਸਕ 01-09-2025
ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਚੇਅਰਮੈਨ ਜਗਤਾਰ ਸਿੰਘ ਮਖੂ, ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਇੰਦਰਪਾਲ ਸਿੰਘ, ਲੀਗਲ ਐਡਵਾਈਜ਼ਰ ਬਲਜਿੰਦਰ ਸਿੰਘ ਐਡਵੋਕੇਟ ਦੀ ਸਾਂਝੀ ਅਗਵਾਈ ਹੇਠ ਵਾਲਮੀਕ ਮਜ਼੍ਹਬੀ ਸਿੱਖ ਮਹਾਂਸਭਾ ਦੀ ਇਕ ਹੰਗਾਮੀ ਮੀਟਿੰਗ ਸਮਾਜਿਕ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਹੋਈ | ਮੀਟਿੰਗ ਵਿਚ ਮਹਾਂਸਭਾ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿਚ ਪਹੁੰਚੇ | ਮਹਾਂਸਭਾ ਦੇ ਚੇਅਰਮੈਨ ਜਗਤਾਰ ਸਿੰਘ ਮਖੂ ਨੇ ਆਪਣੀ ਫ਼ਰਿਆਦ ਰਾਜ ਸਭਾ ਸਾਹਮਣੇ ਰੱਖੀ ਕਿ ਕੁਝ ਧਨਾਢਾਂ ਵਲੋਂ ਉਨ੍ਹਾਂ ਦੀ ਸੁਸਾਇਟੀ ਦੇ ਦਫ਼ਤਰ 'ਤੇ ਕਬਜ਼ਾ ਕੀਤਾ ਗਿਆ ਹੈ | ਉਸ ਵਿਸ਼ੇ ਨੂੰ ਲੈ ਕੇ ਮਹਾਂਸਭਾ ਦੇ ਆਗੂਆਂ ਨੇ ਬੜਾ ਗੰਭੀਰ ਐਕਸ਼ਨ ਲੈਂਦਿਆਂ ਇਸ ਸਬੰਧੀ ਇਕ ਮਤਾ ਪਾਸ ਕੀਤਾ ਕਿ ਜੇਕਰ ਇਹ ਮਸਲਾ ਮੋਗਾ ਪ੍ਰਸ਼ਾਸਨ ਵਲੋਂ ਜਲਦੀ ਨਹੀਂ ਸੁਲਝਾਇਆ ਜਾਂਦਾ ਤਾਂ ਆਉਣ ਵਾਲੇ ਸਮੇਂ ਵਿਚ ਮਹਾਂਸਭਾ ਵਲੋਂ ਵੱਡੇ ਰੂਪ ਵਿਚ ਧਰਨਾ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਜਾਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ | ਇਸ ਦੇ ਨਾਲ ਹੀ ਕੇਵਲ ਸਿੰਘ ਦਾ ਮੁੱਦਾ ਵੀ ਜਥੇਬੰਦੀ ਵਲੋਂ ਮੀਟਿੰਗ ਵਿਚ ਵਿਚਾਰਿਆ ਗਿਆ ਅਤੇ ਜਲਦੀ ਹੀ ਕੇਵਲ ਸਿੰਘ ਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ | ਇਸ ਤੋਂ ਬਾਅਦ ਜਥੇਬੰਦੀ ਵਲੋਂ ਨਵੇਂ ਅਹੁਦੇਦਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਜਿਸ ਵਿਚ ਵਿਸ਼ੇਸ਼ ਤੌਰ 'ਤੇ ਜਸਵੀਰ ਸਿੰਘ ਗਲੋਟੀ, ਰਾਜੂ ਸਹੋਤਾ ਉਪ ਚੇਅਰਮੈਨ, ਸੁਰਜੀਤ ਸਿੰਘ ਦੁਸਾਂਝ ਸੀਨੀਅਰ ਮੀਤ ਪ੍ਰਧਾਨ, ਪਰਮਪਾਲ ਸਿੰਘ ਰੋਬੀ ਦੁਸਾਂਝ ਸੀਨੀਅਰ ਮੀਤ ਪ੍ਰਧਾਨ, ਫ਼ੌਜੀ ਦਵਿੰਦਰ ਸਿੰਘ ਗਲੋਟੀ ਨੂੰ ਮੁੱਖ ਸਲਾਹਕਾਰ ਲਾਇਆ ਗਿਆ | ਇਸ ਮੌਕੇ ਵਾਲਮੀਕ ਮਜ਼੍ਹਬੀ ਸਿੱਖ ਮਹਾਂਸਭਾ ਦੇ ਚੇਅਰਮੈਨ ਜਗਤਾਰ ਸਿੰਘ ਮਖੂ, ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਇੰਦਰਪਾਲ ਸਿੰਘ, ਉਪ ਚੇਅਰਮੈਨ ਜਸਵੀਰ ਸਿੰਘ ਗਲੋਟੀ, ਹਰਬੰਸ ਸਾਗਰ ਅੰਬੇਡਕਰ ਮਿਸ਼ਨ, ਹਰਨੇਕ ਸਿੰਘ ਫ਼ੌਜੀ ਚੁਗਾਵਾਂ, ਲਖਬੀਰ ਸਿੰਘ ਕੁੱਕੂ, ਦਵਿੰਦਰ ਸਿੰਘ ਫ਼ੌਜੀ, ਜੀਵਨ ਸਿੰਘ, ਅਵਤਾਰ ਭਾਣਜਾ, ਸੁਖਵਿੰਦਰ ਸਿੰਘ ਬੁੱਧੂ, ਜਸਵਿੰਦਰ ਸਿੰਘ ਭਿੰਡਰ, ਸੁਖਚੈਨ ਸਿੰਘ ਭਿੰਡਰ, ਮਨਦੀਪ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ, ਅਮਨ ਨੰਬਰਦਾਰ ਕਾਦਰ ਵਾਲਾ, ਰਾਜਪਾਲ ਸਿੰਘ, ਗੁਰਤੇਜ ਸਿੰਘ, ਗੁਰਸੇਵਕ ਰਜੀਵਾਲ, ਦਵਿੰਦਰ ਲੰਢੇਕੇ, ਕੇਵਲ ਨਿਹਾਲਗੜ੍ਹ, ਨਵਦੀਪ ਸਿੰਘ ਆਈ.ਟੀ.ਆਈ., ਗੁਰਪ੍ਰੀਤ ਸਿੰਘ ਲੰਢੇਕੇ, ਰਕੇਸ਼ ਕੁਮਾਰ, ਗੁਰਤੇਜ ਸਿੰਘ ਐਲ.ਆਈ.ਸੀ. ਅਤੇ ਵੱਡੀ ਗਿਣਤੀ ਵਿਚ ਮਹਾਂਸਭਾ ਦੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਅਗਲੀ ਖ਼ਬਰ ਹੜ੍ਹਾਂ ਨੂੰ ਲੈ ਕੇ ਜੇਕਰ ਸਰਕਾਰ ਨੇ ਅਗਾਊਾ ਪ੍ਰਬੰਧ ਕੀਤੇ ਹੁੰਦੇ ਤਾਂ ਆਹ ਦਿਨ ਵੇਖਣੇ ਨਸੀਬ ਨਾ ਹੁੰਦੇ-ਸਾਬਕਾ ਵਿਧਾਇਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।