ਨਿਹਾਲ ਸਿੰਘ ਵਾਲਾ, 21 ਜੁਲਾਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਵਿਖੇ ਕਰੀਬ ਇਕ ਕਰੋੜ ਤੋਂ ਉੱਪਰ ਦੀ ਲਾਗਤ ਨਾਲ ਨਗਰ ਪੰਚਾਇਤ ਦੀ ਨਵੀਂ ਸ਼ਾਨਦਾਰ ਬਿਲਡਿੰਗ ਦਾ ਉਦਘਾਟਨ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਧਾਲੀਵਾਲ ਗਟਰਾ ਵਲੋਂ ਨਗਰ ਪੰਚਾਇਤ ਦਫ਼ਤਰ ਵਿਖੇ ਲਗਾਏ ਨੀਂਹ ਪੱਥਰ ਤੋਂ ਪਰਦਾ ਹਟਾ ਕੇ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪ੍ਰਧਾਨ ਜਗਦੀਪ ਸਿੰਘ ਗਟਰਾ ਨੇ ਕਿਹਾ ਕਿ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਨਗਰ ਪੰਚਾਇਤ ਦਾ ਕੋਈ ਆਪਣਾ ਦਫ਼ਤਰ ਨਹੀਂ ਸੀ | ਨਗਰ ਪੰਚਾਇਤ ਦਾ ਦਫ਼ਤਰ ਪਹਿਲਾਂ ਪਸ਼ੂ ਹਸਪਤਾਲ ਵਿਖੇ ਸੀ, ਜਿਸ ਬਿਲਡਿੰਗ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਸੀ | ਉਨ੍ਹਾਂ ਦੱਸਿਆ ਕਿ ਇਸ ਦੇ ਬਣਨ ਨਾਲ ਦਫ਼ਤਰੀ ਸਟਾਫ਼ ਨੂੰ ਬੈਠਣ ਤੇ ਆਮ ਲੋਕਾਂ ਨੂੰ ਆਪਣੇ ਕੰਮ ਕਾਰ ਕਰਵਾਉਣ ਵਿਚ ਬਹੁਤ ਸਹੂਲੀਅਤ ਮਿਲੇਗੀ | ਇਸ ਮੌਕੇ ਚੇਅਰਮੈਨ ਹਰਮਨਦੀਪ ਸਿੰਘ ਬਰਾੜ, ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਚੇਅਰਮੈਨ ਪਰਮਜੀਤ ਸਿੰਘ, ਪ੍ਰਧਾਨ ਜਗਦੀਸ਼ ਸਿੰਘ ਬੱਧਨੀ, ਐਮ. ਈ. ਰਮੇਸ਼ ਭਾਟੀਆ, ਈ. ਓ. ਦਵਿੰਦਰ ਸਿੰਘ ਤੂਰ, ਜੇ. ਈ. ਸੁਖਦੀਪ ਸਿੰਘ, ਕੰਟਰੈਕਟਰ ਜਤਿੰਦਰ ਸ਼ਰਮਾ, ਏ. ਐਮ. ਈ. ਸੁਨੀਲ ਸਿਆਲ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਪ੍ਰਧਾਨ ਗੁਲਸ਼ਨ ਗਰਗ ਗੋਗੀ, ਪ੍ਰਧਾਨ ਬੂਟਾ ਸਿੰਘ ਧਾਲੀਵਾਲ, ਪ੍ਰਦੀਪ ਕੁਮਾਰ ਬਿੱਟੂ, ਪ੍ਰਦੀਪ ਗਰਗ, ਦਰਸ਼ਨ ਸਿੰਗਲਾ, ਆਸ਼ੂ ਸਿੰਗਲਾ, ਬੌਬੀ ਸਿੰਗਲਾ, ਸੁਮਿਤ ਸਿੰਗਲਾ, ਦੇਵੀ ਦਿਆਲ, ਵਿਜੇ ਕੁਮਾਰ ਗਰਗ, ਦੀਪਕ ਗਰਗ, ਪ੍ਰਵੀਨ ਬਾਂਸਲ, ਵਿਜੇ ਜੋਸ਼ੀ ਰੌਂਤਾ, ਕੌਸ਼ਲ ਸ਼ਰਮਾ, ਬਲਾਕ ਪ੍ਰਧਾਨ ਜੀਵਨ ਸਿੰਘ ਸੈਦੋਕੇ, ਪਿ੍ੰਸ ਗਰਗ, ਕਮਲ ਸ਼ਰਮਾ, ਚੇਅਰਮੈਨ ਜਤਿੰਦਰ ਗਰਗ, ਕਰਨਵੀਰ ਸਿੰਘ ਧਾਲੀਵਾਲ, ਰਵੀ ਰਾਜਨ, ਡਾ. ਦਵਿੰਦਰ ਸਿੰਘ ਗਿੱਲ, ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਸਰਪੰਚ ਜਸਮੇਲ ਸਿੰਘ ਰਾਜੂ ਰਣਸੀਂਹ, ਸਰਪੰਚ ਸੁਖਦੀਪ ਸਿੰਘ ਸਾਧ ਭਾਗੀਕੇ, ਗੁਰਸ਼ਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਦੀਨਾ, ਐਮ.ਸੀ. ਰਮੇਸ਼ ਗਰਗ ਕਾਲੂ, ਐਮ.ਸੀ. ਪਾਲਾ ਸਿੰਘ, ਅਸ਼ੋਕ ਗਰਗ, ਸਤਪਾਲ ਭੋਲਾ, ਨਿਰਮਲ ਸਿੰਘ ਬੂਟਾ, ਡਾ. ਪੰਕਜ ਗਰਗ, ਜਗਦੀਸ਼ ਮਿੱਤਲ, ਪਵਨ ਗੋਇਲ ਬੰਟੀ, ਅਮਨ ਬਾਂਸਲ, ਵਿਨੋਦ ਕੁਮਾਰ ਕਾਲਾ, ਸਵਰਨਜੀਤ ਸ਼ਰਮਾ, ਵਾਈਸ ਪ੍ਰਧਾਨ ਪਰਮਜੀਤ ਕੌਰ ਭੱਟੀ, ਸਨੀ ਧਾਲੀਵਾਲ, ਬਾਬਾ ਖ਼ੁਸ਼ ਨਾਥ, ਸੰਜੀਵ ਜਿੰਦਲ, ਸੋਨੂੰ ਪੁਰਬਾ, ਦੀਸ ਦੀਪਕ ਬਿੱਟਾ, ਮੁਨੀਸ਼ ਗਰਗ, ਅਮਰਜੀਤ ਛਾਬੜਾ, ਜਗਜੀਤ ਸਿੰਘ ਮਾਣੂੰਕੇ, ਮੇਸ਼ੀ ਸੈਦੋਕੇ, ਗੋਰਾ ਬਾਂਸਲ, ਵਿੱਕੀ ਮੁਨੀਮ, ਟੀਨੂੰ ਆਰੇ ਵਾਲਾ, ਵਿਸ਼ਾਲ ਮਿੱਤਲ, ਡਾ. ਜਗਰਾਜ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ ਗਾਜੀਆਣਾ, ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਇੰਸਪੈਕਟਰ ਪਾਲ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਕਾਂਗੜ ਤੇ ਕਸਬਾ ਨਿਵਾਸੀ ਹਾਜ਼ਰ ਸਨ |