ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਨਿਹਾਲ ਸਿੰਘ ਵਾਲਾ ਤੋਂ ਬਾਘਾ ਪੁਰਾਣਾ ਪਿੰਡ ਖੋਟੇ ਕੋਲ ਪਿਛਲੇ 16 ਸਾਲਾਂ ਤੋਂ ਸੜਕ ਬੁਰੀ ਤਰ੍ਹਾਂ ਟੁੱਟੀ ਹੈ | ਹੈਰਾਨੀ ਹੁੰਦੀ ਹੈ ਕਿ ਸੜਕ ਉੱਪਰ ਦੀ ਹਰ ਰੋਜ਼ ਹਜ਼ਾਰਾਂ ਵਾਹਨ ਲੰਘਦੇ ਹਨ | ਸਾਰਾ ਪ੍ਰਸ਼ਾਸਨ ਲੰਘਦਾ ਹੈ ਪਰ ਕਿਸੇ ਦਾ ਧਿਆਨ ਸੜਕ ਵੱਲ ਕਿਉਂ ਨਹੀਂ ਜਾਂਦਾ | ਇਸ ਸੜਕ ਦੀ ਮਾੜੀ ਹਾਲਤ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਕੁਝ ਹਿੱਸਾ ਨਵਾਂ ਬਣ ਰਿਹਾ ਹੈ ਪਰ ਵੱਡਾ ਪੱਥਰ ਪਾਉਣ ਤੋਂ ਬਾਅਦ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਕਿਸੇ ਨੇ ਕੋਈ ਸਾਰ ਨਹੀਂ ਲਈ | ਪੰਜਾਬ ਸਰਕਾਰ ਕਾਂਗਰਸ ਦੀ ਹੋਵੇ ਜਾਂ ਅੱਜ ਆਮ ਆਦਮੀ ਪਾਰਟੀ ਦੀ ਹੈ ਪਰ ਸੜਕਾਂ ਵੱਲ ਕੋਈ ਧਿਆਨ ਨਹੀਂ ਹੈ | ਪੰਜਾਬ ਅੰਦਰ ਹਰ ਪਾਸੇ ਸਰਕਾਰ ਦਾ ਮਾੜਾ ਹਾਲ ਹੈ | ਇਸ ਮੌਕੇ ਹਰਪ੍ਰੀਤ ਸਿੰਘ ਧੱਲੇਕੇ, ਬਲਜੀਤ ਸਿੰਘ ਅਕਾਲੀਆਂ ਵਾਲਾ, ਗੁਰਲਾਭ ਸਿੰਘ ਧਰਮਕੋਟ ਹਾਜ਼ਰ ਸਨ |