ਕੋਟ ਈਸੇ ਖਾਂ, 21 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਬਾਬਾ ਇੰਦਰ ਸਿੰਘ ਖੋਸਾ ਕੋਟਲਾ ਵਾਲਿਆਂ ਦੀ 70ਵੀਂ ਸਾਲਾਨਾ ਬਰਸੀ ਦੇ ਸੰਬੰਧ ਵਿਚ ਮਿਤੀ 1 ਅਗਸਤ ਨੂੰ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਖੋਸਾ ਕੋਟਲਾ ਵਿਖੇ ਜਨਰਲ ਚੈੱਕਅਪ ਤੇ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਦੱਸਿਆ ਕਿ ਕੈਂਪ ਵਿਚ ਦਿਲ ਤੇ ਛਾਤੀ ਦੇ ਰੋਗ, ਬੱਚਿਆਂ ਦੇ ਰੋਗ, ਦਿਮਾਗ਼ੀ ਰੋਗ, ਗੁਰਦੇ, ਰੀੜ੍ਹ ਦੀ ਹੱਡੀ, ਜੋੜਾਂ, ਹੱਡੀਆਂ ਦੇ ਰੋਗ ਤੇ ਹੋਰ ਕਈ ਵੱਖ-ਵੱਖ ਬਿਮਾਰੀਆਂ ਸੰਬੰਧੀ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ | ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਕੈਂਪ 'ਚ ਡਾ. ਸੰਦੀਪ ਗਰਗ ਐਮ. ਡੀ. ਤੇ ਗਰਗ ਹਸਪਤਾਲ ਦਾ ਮੁੱਖ ਸਹਿਯੋਗ ਰਹੇਗਾ | ਕੈਂਪ ਵਿਚ ਈ. ਸੀ. ਜੀ. ਤੇ ਸ਼ੂਗਰ ਟੈੱਸਟ ਵੀ ਮੁਫ਼ਤ ਕੀਤੇ ਜਾਣਗੇ | ਇਹ ਜਾਣਕਾਰੀ ਦੇਣ ਸਮੇਂ ਡਾ. ਕੁਲਵੰਤ ਸਿੰਘ ਖੋਸਾ, ਡਾ. ਮੋਹਿਤ ਬਾਂਸਲ, ਡਾ. ਜਗਦੇਵ ਸਿੰਘ, ਮਨਦੀਪ ਸਿੰਘ, ਕਮਲਪ੍ਰੀਤ ਸਿੰਘ, ਹਾਕਮ ਸਿੰਘ, ਨਿਰਮਲ ਸਿੰਘ, ਰਾਜਾ ਖੋਸਾ, ਬੁੱਗਾ ਖੋਸਾ, ਰਣਜੀਤ ਸਿੰਘ ਆਦਿ ਹਾਜ਼ਰ ਸਨ |