ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਬੀ. ਬੀ. ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਦ ਨਵਾਂ ਜ਼ਿਲ੍ਹਾ ਮੋਗਾ ਵਿਖੇ ਡਰੋਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੀਆਂ ਜ਼ੋਨਲ ਖੇਡਾਂ 2025-26 ਦੇ ਬੈਡਮਿੰਟਨ, ਸ਼ਤਰੰਜ, ਕੈਰਮ ਤੇ ਟੇਬਲ ਟੈਨਿਸ ਦੇ ਮੁਕਾਬਲੇ ਸ਼ੁਰੂ ਹੋਏ | ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਗਿੱਲ ਤੇ ਮੈਡਮ ਰਮਨ ਸ਼ਰਮਾ ਦੁਆਰਾ ਦੱਸਿਆ ਗਿਆ ਕਿ ਜ਼ੋਨਲ ਖੇਡਾਂ 2025-26 ਦੇ ਮੁਕਾਬਲੇ ਬੀ. ਬੀ. ਐਸ. ਚੰਦ ਨਵਾਂ ਵਿਖੇ ਹੋਣ 'ਤੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ | ਇਸ ਮੌਕੇ ਇਨ੍ਹਾਂ ਖੇਡਾਂ ਦਾ ਉਦਘਾਟਨ ਕਰਨ ਲਈ ਪਰਵਿੰਦਰ ਕੌਰ ਡੀ. ਪੀ. ਸਰਕਾਰੀ ਹਾਈ ਸਕੂਲ ਘੱਲ ਕਲਾਂ ਨੇ ਮੁੱਖ ਮਹਿਮਾਨ ਤੌਰ 'ਤੇ ਸ਼ਿਰਕਤ ਕੀਤੀ, ਜ਼ੋਨ ਸਕੱਤਰ ਇਕਬਾਲ ਸਿੰਘ ਡੀ. ਪੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ, ਗੁਰਪ੍ਰੀਤ ਸਿੰਘ ਪੀ. ਟੀ. ਆਈ. ਸਰਕਾਰੀ ਹਾਈ ਸਕੂਲ ਮਹੇਸ਼ਰੀ, ਪੁਸ਼ਪਿੰਦਰ ਕੌਰ ਡੀ. ਪੀ. ਸਰਕਾਰੀ ਹਾਈ ਸਕੂਲ ਚੰਦ ਨਵਾਂ, ਮਨਦੀਪ ਕੌਰ ਪੀ. ਟੀ. ਆਈ. ਸਰਕਾਰੀ ਹਾਈ ਸਕੂਲ ਚੂਹੜਚੱਕ, ਰਾਜਵੰਤ ਕੌਰ ਡੀ. ਪੀ. ਆਈ. ਸਰਕਾਰੀ ਹਾਈ ਸਕੂਲ ਝੰਡੇਆਣਾ ਪੱਛਮੀ, ਗੌਰਵ ਗੁਰੀਆ ਡੀ. ਪੀ. ਆਈ. ਸਰਕਾਰੀ ਹਾਈ ਸਕੂਲ ਡਗਰੂ ਵੀ ਹਾਜ਼ਰ ਰਹੇ | ਸਕੂਲ ਮੈਨੇਜਮੈਂਟ ਵਲੋਂ ਇਨ੍ਹਾਂ ਖੇਡਾਂ ਦੇ ਉਦਘਾਟਨ 'ਤੇ ਪੁੱਜੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਲੂਮਿੰਗ ਬਡਜ਼ ਚੰਦ ਨਵਾਂ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |