31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

25 ਦੀ ਰੈਲੀ ਦੇ ਸੰਬੰਧ 'ਚ ਕਿਰਤੀ ਕਿਸਾਨ ਯੂਨੀਅਨ ਨੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ 'ਚ ਕੀਤੀਆਂ ਮੀਟਿੰਗਾਂ

ਅਜੀਤ ਡੈਸਕ 21-07-2025
ਬੱਧਨੀ ਕਲਾਂ, 20 ਜੁਲਾਈ (ਸੰਜੀਵ ਕੋਛੜ)-25 ਜੁਲਾਈ ਨੂੰ ਸੰਗਰੂਰ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਰੈਲੀ ਤੇ ਮੁਜ਼ਾਹਰੇ ਦੇ ਸੰਬੰਧ ਵਿਚ ਕਿਰਤੀ ਕਿਸਾਨ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਵਲੋਂ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਦੀ ਅਗਵਾਈ ਹੇਠ ਪਿੰਡ ਦੌਧਰ ਸ਼ਰਕੀ, ਖਾਈ ਤੇ ਹੋਰਨਾਂ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਗਈਆਂ | ਇਸ ਸਮੇਂ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਮੀਤ ਪ੍ਰਧਾਨ ਨਾਜ਼ਰ ਸਿੰਘ ਖਾਈ, ਜ਼ਿਲ੍ਹਾ ਆਗੂ ਬੂਟਾ ਸਿੰਘ ਤਖਾਣਵੱਧ ਤੇ ਬਲਾਕ ਆਗੂ ਛਿੰਦਰ ਸਿੰਘ ਮੱਲੇਆਣਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਹ ਮੀਟਿੰਗਾਂ ਜੋ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪੁਲਿਸ ਸਟੇਟ ਵਿਚ ਤਬਦੀਲ ਕਰਨ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆ ਧਿਰਾਂ ਉੱਪਰ ਅੱਤਿਆਚਾਰ ਕੀਤਾ ਜਾ ਰਿਹਾ ਹੈ ਤੇ ਬਰਦਾਸ਼ਤ ਤੋਂ ਬਾਹਰ ਹੈ, ਦੇ ਵਿਰੋਧ 'ਚ 25 ਜੁਲਾਈ ਨੂੰ ਸੰਗਰੂਰ ਵਿਖੇ ਵੱਡੀ ਪੱਧਰ 'ਤੇ ਰੈਲੀ ਕੀਤੀ ਜਾ ਰਹੀ ਹੈ | ਰੈਲੀ ਨੂੰ ਸਫਲ ਬਣਾਉਣ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ-ਪਿੰਡ ਰੈਲੀਆਂ ਕੀਤੀਆਂ ਜਾ ਰਹੀਆਂ ਹੈ | ਇਸ ਮੌਕੇ ਬਲਾਕ ਆਗੂ ਜਗਦੀਪ ਸਿੰਘ ਫੋਰਮੈਨ ਦੌਧਰ, ਨਛੱਤਰ ਸਿੰਘ ਦੌਧਰ, ਅਵਤਾਰ ਸਿੰਘ ਖਾਈ, ਤੇਜਾ ਸਿੰਘ ਖਾਈ, ਬੇਅੰਤ ਸਿੰਘ ਖਾਈ, ਕੁਲਵੰਤ ਸਿੰਘ ਖਾਈ, ਰਮਨਦੀਪ ਸਿੰਘ ਖਾਈ, ਬਲਵਿੰਦਰ ਸਿੰਘ ਖਾਈ, ਤਰਨਬੀਰ ਸਿੰਘ ਖਾਈ, ਜਗਸੀਰ ਸਿੰਘ ਖਾਈ, ਵਿਸਾਖਾ ਸਿੰਘ ਦੌਧਰ, ਸੁਨੀਲ ਕੁਮਾਰ ਦੌਧਰ, ਕੇਵਲ ਸਿੰਘ ਦੌਧਰ, ਬਲਵੀਰ ਸਿੰਘ ਦੌਧਰ, ਗੁਰਸੇਵਕ ਸਿੰਘ ਦੌਧਰ, ਅਮਨਦੀਪ ਸਿੰਘ ਦੌਧਰ, ਜਗਰੂਪ ਸਿੰਘ ਦੌਧਰ, ਬਸੰਤ ਸਿੰਘ ਦੌਧਰ, ਗੁਰਮੇਲ ਸਿੰਘ ਦੌਧਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ ਦੇ ਡੈਲੀਗੇਟਾਂ ਦਾ ਇਜਲਾਸ ਪਿੰਡ ਬੁੱਟਰ ਕਲਾਂ ਵਿਖੇ 24 ਨੂੰ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ 300 ਖਿਡਾਰੀ ਜ਼ੋਨ ਪੱਧਰ ਦੀਆਂ ਖੇਡਾਂ 'ਚ ਲੈਣਗੇ ਭਾਗ-ਪਿ੍ੰਸੀਪਲ ਅਮਰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।