30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਿਜਲੀ ਵਿਭਾਗ ਦੀ ਲਾਪ੍ਰਵਾਹੀ ਨਾਲ ਕਿਸੇ ਵੇਲੇ ਵਾਪਰ ਸਕਦੈ ਵੱਡਾ ਹਾਦਸਾ

ਅਜੀਤ ਡੈਸਕ 21-07-2025
ਬਾਘਾ ਪੁਰਾਣਾ, 20 ਜੁਲਾਈ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਵਾਰਡ ਨੰਬਰ 14 ਅੰਦਰ ਮਹੰਤਾਂ ਵਾਲੀ ਗਲੀ ਕਾਲੀ ਮਾਤਾ ਦੇ ਮੰਦਰ ਕੋਲ ਬਿਜਲੀ ਵਿਭਾਗ ਵਲੋਂ ਜੋ ਮੀਟਰ ਨਾਲ ਬਕਸਾ ਲਗਾਇਆ ਗਿਆ, ਗਲੀ ਬਣਨ ਨਾਲ ਜ਼ਮੀਨ ਦਾ ਫ਼ਾਸਲਾ ਬਹੁਤ ਘੱਟ ਹੈ ਤੇ ਮੀਂਹ ਵਾਲਾ ਪਾਣੀ ਮੀਟਰਾਂ ਲਈ ਲੱਗੇ ਬਕਸੇ ਨਾਲ ਲੱਗ ਜਾਂਦਾ ਹੈ, ਬਕਸੇ ਤੋਂ ਬਿਜਲੀ ਵਾਲੀਆਂ ਤਾਰਾਂ ਜੋ ਘਰਾਂ ਅੰਦਰ ਬਿਜਲੀ ਸਪਲਾਈ ਕਰਨ ਲਈ ਲਾਈਆਂ ਗਈਆਂ ਹਨ ਉਹ ਤਾਰਾਂ ਜ਼ਮੀਨ 'ਤੇ ਡਿੱਗੀਆਂ ਹੋਈਆਂ ਹਨ ਤੇ ਮੀਂਹ ਦੌਰਾਨ ਗਲੀਆਂ ਅੰਦਰ ਪਾਣੀ ਭਰਨ ਨਾਲ ਇਹ ਤਾਰਾਂ ਪਾਣੀ 'ਚ ਡੁੱਬ ਜਾਂਦੀਆਂ | ਜਿਸ ਨਾਲ ਵੱਡੇ ਹਾਦਸੇ ਦਾ ਅੰਦੇਸ਼ਾ ਬਣਿਆ ਹੋਇਆ ਹੈ, ਮੁਹੱਲਾ ਨਿਵਾਸੀਆਂ ਵਲੋਂ ਇਸ ਸੰਬੰਧੀ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਸੰਬੰਧੀ ਕਈ ਵਾਰ ਬਿਜਲੀ ਵਿਭਾਗ ਨੂੰ ਲਿਖਤੀ ਰੂਪ ਦਿੱਤਾ ਗਿਆ ਹੈ ਅਤੇ ਇਸ ਲਾਪ੍ਰਵਾਹੀ ਨੂੰ ਲੈ ਕੇ ਖ਼ਬਰਾਂ ਵੀ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਫਿਰ ਵੀ ਬਿਜਲੀ ਵਿਭਾਗ ਵਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਇਨ੍ਹਾਂ ਤਾਰਾਂ ਸਬੰਧੀ ਪਿਛਲੇ ਦਿਨੀਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਦੇ ਧਿਆਨ 'ਚ ਵੀ ਗੱਲ ਲਿਆਂਦੀ ਗਈ ਸੀ ਪਰ ਫਿਰ ਵੀ ਕੋਈ ਹੱਲ ਨਹੀਂ ਹੋਇਆ | ਇਨ੍ਹਾਂ ਗਲੀਆਂ ਵਿਚ ਬੱਚੇ ਅਕਸਰ ਖੇਡਦੇ ਰਹਿੰਦੇ ਹਨ ਖ਼ਾਸ ਕਰਕੇ ਮੀਂਹ ਵਾਲੇ ਦਿਨਾਂ 'ਚ ਕਿਸੇ ਵੇਲੇ ਵੀ ਕੋਈ ਕਰੰਟ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ | ਮਹੱਲਾ ਨਿਵਾਸੀਆਂ ਵਲੋਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਮੀਟਰ ਵਾਲਾ ਬਕਸਾ ਉੱਚਾ ਕੀਤਾ ਜਾਵੇ ਤੇ ਘਰਾਂ ਨੂੰ ਜਾਣ ਵਾਲੇ ਤਾਰਾਂ ਲਈ ਖੰਭਿਆਂ ਦਾ ਢੁਕਵਾਂ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਬੇਅਦਬੀ ਰੋਕੂ ਕਾਨੂੰਨ 'ਚ ਵਾਲਮੀਕਿ ਤੇ ਭਗਤ ਰਵਿਦਾਸ ਦੀਆਂ ਮੂਰਤੀਆਂ ਨੂੰ ਸ਼ਾਮਿਲ ਨਹੀਂ ਕੀਤਾ-ਰਾਜਵਿੰਦਰ ਧਰਮਕੋਟ ਅਗਲੀ ਖ਼ਬਰ ਭਲਕੇ ਸੁਖਬੀਰ ਦੀ ਅਗਵਾਈ 'ਚ ਲਾਏ ਜਾ ਰਹੇ ਧਰਨੇ 'ਚ ਕਾਫ਼ਲਿਆਂ ਦੇ ਰੂਪ ਵਿਚ ਵਰਕਰ ਲੈ ਕੇ ਜਾਵਾਂਗੇ-ਪੱਪੂ ਰਾਮੂੰਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।