31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਖੋਸਾ ਪਾਂਡੋ ਵਿਖੇ ਪੀ. ਏ. ਯੂ. ਲੁਧਿਆਣਾ ਦੇ ਜੀਵ ਵਿਗਿਆਨ ਵਿਭਾਗ ਨੇ ਕੈਂਪ ਲਗਾਇਆ

ਅਜੀਤ ਡੈਸਕ 20-07-2025
ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਪਿੰਡ ਖੋਸਾ ਪਾਂਡੋ ਜ਼ਿਲ੍ਹਾ ਮੋਗਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਤੇਜਦੀਪ ਕੌਰ ਕਲੇਰ ਤੇ ਡਾ. ਰਾਜਵਿੰਦਰ ਸਿੰਘ, ਡਾ. ਮਨੋਜ ਕੁਮਾਰ ਜੀਵ ਵਿਗਿਆਨੀ ਦੀ ਅਗਵਾਈ ਹੇਠ ਪੰਛੀ ਬਚਾਓ ਤੇ ਹਾਨੀਕਾਰਕ ਕੀਟਾਂ ਦਾ ਸਹੀ ਤਰੀਕੇ ਨਾਲ ਨਿਪਟਾਰਾ ਵਿਸ਼ਾ ਅਧੀਨ ਇਕ ਵਿਸ਼ਾਲ ਤੇ ਸਫਲ ਕੈਂਪ ਲਗਾਇਆ | ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਇਸ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ | ਇਸ ਮੌਕੇ ਵਿਭਾਗ ਵਲੋਂ ਖ਼ਾਸ ਤੌਰ 'ਤੇ ਚੂਹਿਆਂ ਨੂੰ ਕੰਟਰੋਲ ਕਰਨ ਦੀ ਮੁਫ਼ਤ ਦਵਾਈ ਵੀ ਵੰਡੀ ਗਈ | ਕੈਂਪ 'ਚ ਬੂਟੇ ਲਗਾਉਣ ਤੇ ਉਨ੍ਹਾਂ ਨੂੰ ਪਾਲਣ ਬਾਰੇ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਪਿੰਡ ਵਿਚ ਬੂਟੇ ਵੀ ਲਗਾਏ ਗਏ | ਕੈਂਪ ਦੇ ਅੰਤ 'ਚ ਨਵਦੀਪ ਕੁਮਾਰ ਖੇਤੀਬਾੜੀ ਫ਼ੀਲਡ ਅਫ਼ਸਰ ਨੇ ਯੂਨੀਵਰਸਿਟੀ ਤੋਂ ਆਈ ਟੀਮ ਦਾ ਧੰਨਵਾਦ ਕਰਦੇ ਹੋਏ ਪਿੰਡ ਦੇ ਲੋਕਾਂ ਨੂੰ ਦੱਸੀ ਜਾਣਕਾਰੀ 'ਤੇ ਅਮਲ ਕਰਨ ਲਈ ਕਿਹਾ |
ਪਿਛਲੀ ਖ਼ਬਰ ਮੋਗਾ ਪੁਲਿਸ ਨੇ 55 ਗਰਾਮ ਹੈਰੋਇਨ ਕੀਤੀ ਬਰਾਮਦ ਅਗਲੀ ਖ਼ਬਰ ਅਜੀਤਵਾਲ ਕਾਲਜ ਦੇ 14 ਐਨ. ਸੀ. ਸੀ. ਕੈਡਿਟ ਪੂਰਨ ਸਿਖਲਾਈ ਉਪਰੰਤ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।