ਮੋਗਾ, 16 ਜੁਲਾਈ (ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਦੇ ਆਰਾ ਰੋਡ ਸਥਿਤ ਸ੍ਰੀ ਪੰਚ ਮੁਖੀ ਹਨੂਮਾਨ ਮੰਦਰ ਵਿਖੇ ਸ੍ਰੀ ਹਨੂਮਾਨ ਚਾਲੀਸਾ, ਆਰਤੀ ਅਤੇ ਭੰਡਾਰੇ ਦਾ ਆਯੋਜਨ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ | ਪੰਡਤ ਪੁਸ਼ਪ ਰਾਜ ਸ਼ਰਮਾ ਦੀ ਅਗਵਾਈ 'ਚ ਲਾਰਜ ਸਕੇਲ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਪ੍ਰਦੇਸ਼ ਡਾਇਰੈਕਟਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਜੈ ਸ਼ਰਮਾ, 'ਆਪ' ਮਹਿਲਾ ਵਿੰਗ ਪੰਜਾਬ ਦੇ ਆਗੂ ਰਿੰਪੀ ਗਰੇਵਾਲ ਨੇ ਬਾਲਾ ਜੀ ਮਹਾਰਾਜ ਦੇ ਦਰਬਾਰ ਵਿਚ ਪੂਜਾ ਅਰਚਨਾ ਕਰਦੇ ਹੋਏ ਜੋਤੀ ਪ੍ਰਚੰਡ ਕਰਨ ਦੀ ਰਸਮ ਨਿਭਾਈ | ਸ਼ਰਧਾਲੂਆਂ ਵਲੋਂ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਸਾਵਣ ਮਹੀਨੇ ਦੇ ਮੌਕੇ ਸ਼ਰਧਾਲੂਆਂ ਲਈ ਖੀਰ, ਪੂੜੀਆਂ, ਦਾਲ, ਰੋਟੀ ਤੇ ਸਬਜ਼ੀ ਦਾ ਭੰਡਾਰਾ ਲਗਾਇਆ ਗਿਆ | ਸ਼ਿਵ ਟੰਡਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸਾਵਣ ਮਹੀਨੇ ਦੇ ਮੌਕੇ ਮਹਾਂਮਾਈ ਦੇ ਝੰਡਾ ਪੂਜਨ ਅਤੇ ਚੌਕੀ 22 ਜੁਲਾਈ, ਮੰਗਲਵਾਰ ਨੂੰ ਸ਼ਾਮ 5 ਤੋਂ 7 ਵਜੇ ਤੱਕ ਕੀਤੀ ਜਾਵੇਗਾ | ਮਹਾਂਮਾਈ ਦਾ ਗੁਣਗਾਨ ਪੂਜਾ ਸ਼ਰਮਾ ਵਲੋਂ ਕੀਤਾ ਜਾਵੇਗਾ | ਅਜੇ ਸ਼ਰਮਾ ਨੇ ਮੰਦਰ ਕਮੇਟੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਰ ਹਫ਼ਤੇ ਲੰਗਰ ਲਗਾਉਣਾ ਪੁੰਨ ਦਾ ਕੰਮ ਹੈ | ਇਸ ਮੌਕੇ ਮਨੋਜ ਟੰਡਨ, ਸ਼ਿਵ ਟੰਡਨ, ਦੀਪਕ ਕੌੜਾ, ਅਮਨ ਮਦਾਨ, ਰਮਨ ਸ਼ਾਹੀ, ਸੁਸ਼ੀਲ ਮਿੱਢਾ, ਸੌਰਵ ਗੋਇਲ, ਮਨੀ ਜਿੰਦਲ, ਸੋਨੂੰ ਢੀਂਗੜਾ, ਸ਼ੁਭਮ ਗੁਪਤਾ, ਨਿਤਿਨ ਗੁਪਤਾ, ਪਿ੍ਤਪਾਲ ਸਿੰਘ ਲੱਕੀ ਗਿੱਲ, ਲੱਕੀ ਸ਼ਾਹੀ, ਸਾਹਿਲ ਕੁਮਾਰ ਦੇ ਇਲਾਵਾ ਹੋਰ ਵੀ ਮੌਜੂਦ ਸਨ |