ਕੋਟ ਈਸੇ ਖਾਂ, 16 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਪੰਜ ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਦੀ ਸੀਨੀਅਰ ਵਿੰਗ ਦੀ ਨਵੀਂ 2025-26 ਭਰਤੀ ਹੋਈ | ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਵੀ ਮੌਜੂਦ ਰਹੇ | ਪਿ੍ੰਸੀਪਲ ਨੇ ਕੈਡਟ ਨੂੰ ਐਨ.ਸੀ.ਸੀ. ਦੇ ਰੂਲਜ਼ ਤੋਂ ਜਾਗਰੂਕ ਕਰਾਇਆ ਅਤੇ ਐਨ.ਸੀ.ਸੀ. ਦੇ ਫ਼ਾਇਦੇ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ | ਸਕੂਲ ਦੇ ਐਨ.ਸੀ.ਸੀ.ਏ.ਐਨ.ਓ. ਸਿਮਰਨਜੀਤ ਕੌਰ ਦੀ ਮੌਜੂਦਗੀ ਵਿਚ ਹਵਾਲਦਾਰ ਟਰੇਨਿੰਗ ਅਫ਼ਸਰ ਸੂਬੇਦਾਰ ਸਤੀਸ਼, ਟਰੇਨਿੰਗ ਐਨ.ਸੀ.ਓ. ਹਵਾਲਦਾਰ ਡੀ.ਆਰ.ਪਾਟਿਲ ਅਤੇ ਟਰੇਨਿੰਗ ਕਲਰਕ ਜੇ.ਏ. ਹਰੀ ਰਾਮ ਨੇ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਇੰਟਰਵਿਊ ਉਪਰੰਤ 24 ਯੋਗ ਕੈਡਟ ਨੂੰ ਐਨ.ਸੀ.ਸੀ. ਸੀਨੀਅਰ ਵਿੰਗ ਲਈ ਚੁਣਿਆ | ਉਨ੍ਹਾਂ ਨੇ ਐਨ.ਸੀ.ਸੀ. ਕੈਂਡਿਟਸ ਨੂੰ ਜੀਵਨ ਵਿਚ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਚੰਗੇ ਭਵਿੱਖ ਤੋਂ ਜਾਗਰੂਕ ਕਰਵਾਇਆ |